HomeLatest Newsਮੋਗਾ 'ਚ ਵੱਡੀ ਵਾਰਦਾਤ: ਦੋਸਤਾਂ ਨਾਲ ਬੈਠੇ ਨੌਜਵਾਨ 'ਤੇ ਮੋਟਰਸਾਈਕਲ ਸਵਾਰਾਂ ਵੱਲੋਂ...

ਮੋਗਾ ‘ਚ ਵੱਡੀ ਵਾਰਦਾਤ: ਦੋਸਤਾਂ ਨਾਲ ਬੈਠੇ ਨੌਜਵਾਨ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ, ਮੁੰਡੇ ਦੀ ਹਾਲਤ ਗੰਭੀਰ

― Advertisement ―

spot_img

ਮੋਗਾ (Talking Punjab): ਮੋਗਾ ਦੇ ਮਹਾਵੀਰ ਨਗਰ ‘ਚ ਸ਼ਨੀਵਾਰ ਦੀ ਰਾਤ ਇੱਕ ਵੱਡੀ ਕ੍ਰਾਈਮ ਵਾਰਦਾਤ ਸਾਹਮਣੇ ਆਈ ਹੈ। ਸਾਹਿਲ ਕੁਮਾਰ ਉਰਫ਼ ਐੱਸ. ਕੇ., ਉਮਰ ਲਗਭਗ 25 ਸਾਲ, ਆਪਣੇ ਘਰ ਦੇ ਬਾਹਰ ਆਪਣੇ ਦੋਸਤਾਂ ਨਾਲ ਬੈਠਿਆ ਹੋਇਆ ਸੀ। ਇਸ ਦੌਰਾਨ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਆਉਂਦਿਆਂ ਹੀ ਉਸ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ।

ਚਸ਼ਮਦੀਦ ਦੋਸਤਾਂ ਮੁਤਾਬਕ ਗੋਲੀਬਾਰੀ ਕਰਦੇ ਹੀ ਹਮਲਾਵਰ ਫ਼ਰਾਰ ਹੋ ਗਏ। ਸਾਹਿਲ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਪੁਲਸ ਅਧਿਕਾਰੀ ਵਰੁਣ ਨੇ ਘਟਨਾ ਸਥਲ ‘ਤੇ ਪਹੁੰਚ ਕੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਵਾਰਦਾਤ ਬਾਰੇ ਸੂਚਨਾ ਮਿਲੀ ਸੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Talking Punjab ਤੁਹਾਨੂੰ ਇਸ ਮਾਮਲੇ ਦੀ ਹਰ ਅਗਲੀ ਅਪਡੇਟ ਨਾਲ ਰੁਬਰੂ ਕਰਵਾਏਗਾ।

― Advertisement ―

spot_img