HomeLatest Newsਨੂਰਪੁਰਬੇਦੀ 'ਚ 29 ਜੂਨ ਤੋਂ 1 ਜੁਲਾਈ ਤੱਕ ਮਾਰਕੀਟ ਰਹੇਗੀ ਬੰਦ –...

ਨੂਰਪੁਰਬੇਦੀ ‘ਚ 29 ਜੂਨ ਤੋਂ 1 ਜੁਲਾਈ ਤੱਕ ਮਾਰਕੀਟ ਰਹੇਗੀ ਬੰਦ – ਵਪਾਰੀਆਂ ਨੇ ਘੋਸ਼ਿਤ ਕੀਤੀਆਂ ਛੁੱਟੀਆਂ

― Advertisement ―

spot_img

ਨੂਰਪੁਰਬੇਦੀ (Talking Punjab): ਨੂਰਪੁਰਬੇਦੀ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਵੱਡਾ ਫੈਸਲਾ ਲਿਆ ਹੈ। 29, 30 ਜੂਨ ਅਤੇ 1 ਜੁਲਾਈ 2025 ਨੂੰ ਤਿੰਨ ਦਿਨਾਂ ਲਈ ਮਾਰਕੀਟ ਬੰਦ ਰਹੇਗੀ।

ਇਹ ਫੈਸਲਾ ਸਥਾਨਕ ਮਹਾਵੀਰ ਮੰਦਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਵਪਾਰੀ ਇਕੱਠੇ ਹੋਏ। ਮੀਟਿੰਗ ਵਿੱਚ ਗੌਰਵ ਕਾਲੜਾ, ਰਿੰਕੂ ਚੱਢਾ, ਸ਼ਿਵ ਕੁਮਾਰ ਕੁੰਦਰਾ, ਰਮਨ ਰੇਡੀਮੇਡ, ਮਨਜੀਤ ਟਾਈਮ ਸੈਂਟਰ ਅਤੇ ਹੋਰ ਵਪਾਰੀਆਂ ਨੇ ਹਿੱਸਾ ਲਿਆ।

ਇਹ ਦੁਕਾਨਾਂ ਰਹਿਣਗੀਆਂ ਬੰਦ:

  • ਬਜਾਜੀ ਕਪੜੇ
  • ਰੇਡੀਮੇਡ ਗਾਰਮੈਂਟ
  • ਬੂਟ ਹਾਊਸ
  • ਸੁਨਿਆਰੇ
  • ਮੋਬਾਈਲ ਰਿਪੇਅਰ
  • ਮਨਿਆਰੀ
  • ਇਲੈਕਟ੍ਰੋਨਿਕਸ
  • ਬਿਜਲੀ ਸਾਮਾਨ

ਇਹ ਐਲਾਨ ਪਹਿਲਾਂ ਹੀ ਜਲੰਧਰ ਅਤੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵੀ ਕੀਤਾ ਜਾ ਚੁੱਕਾ ਹੈ:

ਜਲੰਧਰ: ਅਟਾਰੀ ਬਾਜ਼ਾਰ 23 ਤੋਂ 27 ਜੂਨ ਤੱਕ ਬੰਦ
ਸ੍ਰੀ ਅਨੰਦਪੁਰ ਸਾਹਿਬ: 26 ਤੋਂ 29 ਜੂਨ ਤੱਕ ਮਾਰਕੀਟ ਬੰਦ

ਇਹ ਫੈਸਲੇ ਲੋਕਾਂ ਦੀ ਸੁਵਿਧਾ ਅਤੇ ਵਪਾਰੀਆਂ ਦੇ ਅਰਾਮ ਲਈ ਲਏ ਗਏ ਹਨ।

― Advertisement ―

spot_img