HomePunjabAmritsarਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਹਿਰਾਸਤ 'ਚ ਲਿਆ, ਭਗਵੰਤ ਮਾਨ 'ਤੇ ਤਿੱਖਾ...

ਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਹਿਰਾਸਤ ‘ਚ ਲਿਆ, ਭਗਵੰਤ ਮਾਨ ‘ਤੇ ਤਿੱਖਾ ਹਮਲਾ – ਗ੍ਰਿਫ਼ਤਾਰੀ ਮਗਰੋਂ ਵੀਡੀਓ ਕਰਕੇ ਦਿੱਤਾ ਚੁਣੌਤੀ ਭਰਿਆ ਸੰਦੇਸ਼

― Advertisement ―

spot_img

ਅੰਮ੍ਰਿਤਸਰ, 26 ਜੂਨ (Talking Punjab): ਪੰਜਾਬ ਦੀ ਸਿਆਸਤ ਅੱਜ ਇੱਕ ਵੱਡੇ ਹਲਚਲ ਵਾਲੇ ਮੋੜ ਤੋਂ ਗੁਜਰੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਕਾਰਵਾਈ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਗ੍ਰੀਨ ਐਵਿਨਿਊ ਨਿਵਾਸ ਤੋਂ ਕੀਤੀ ਗਈ। ਮਜੀਠੀਆ ਨੂੰ ਹੁਣ ਮੋਹਾਲੀ ਲਿਜਾਇਆ ਜਾ ਰਿਹਾ ਹੈ।

ਵਿਜੀਲੈਂਸ ਦੀ ਟੀਮ SSP ਲਖਬੀਰ ਸਿੰਘ ਦੀ ਅਗਵਾਈ ਵਿੱਚ ਬੁੱਧਵਾਰ ਸਵੇਰੇ ਮਜੀਠੀਆ ਦੇ ਘਰ ਪਹੁੰਚੀ। ਜਾਣਕਾਰੀ ਅਨੁਸਾਰ, ਇਹ ਛਾਪੇਮਾਰੀ ਨਸ਼ੇ ਸਬੰਧੀ ਮਾਮਲੇ ਵਿੱਚ ਹੋਈ ਹੈ। ਹਾਲਾਂਕਿ, ਮਜੀਠੀਆ ਨੇ ਇਸ ਸਾਰੀ ਕਾਰਵਾਈ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕੀਤਾ।

🗣️ ਮਜੀਠੀਆ ਦਾ ਭਗਵੰਤ ਮਾਨ ਨੂੰ ਸੰਦੇਸ਼: “ਹੁਣ ਤੇਰੀਆਂ ਚੀਕਾਂ ਕਢਵਾਊਂਗਾ”

ਮਜੀਠੀਆ ਨੇ ਗ੍ਰਿਫ਼ਤਾਰੀ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ:

“ਮੈਂ ਗੁਰੂ ਸਾਹਿਬ ਦਾ ਪੁੱਤਰ ਹਾਂ। ਭਗਵੰਤ ਮਾਨਾ, ਤੂੰ ਜਿੰਨੇ ਮਰਜ਼ੀ ਝੂਠੇ ਪਰਚੇ ਕਰ ਲੈ, ਮੈਂ ਡਰਣ ਵਾਲਾ ਨਹੀਂ। ਤੇਰੇ ਵੱਲੋਂ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾਕਾਮ ਰਹੇਗੀ। ਅਸੀਂ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੱਕੇ ਹਨ ਤੇ ਚੱਕਦੇ ਰਹਾਂਗੇ।”

ਉਨ੍ਹਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਉੱਤੇ ਨਸ਼ੇ ਦਾ ਝੂਠਾ ਕੇਸ ਬਣਾਇਆ, ਹੁਣ ਵਿਜੀਲੈਂਸ ਰਾਹੀਂ ਨਵੀਂ ਰਚਨਾ ਤੈਅ ਕੀਤੀ ਜਾ ਰਹੀ ਹੈ।


💬 ਹਰਸਿਮਰਤ ਕੌਰ ਬਾਦਲ ਨੇ ਵੀ ਦੱਸੀ “ਐਮਰਜੈਂਸੀ ਵਾਲੀ ਹਾਲਤ”

ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਅਕਾਲੀ ਨੇਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਨੇ ਕਿਹਾ:

“ਅੱਜ ਭਗਵੰਤ ਮਾਨ ਵੱਲੋਂ ਮੇਰੇ ਛੋਟੇ ਵੀਰ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਭੇਜ ਕੇ ਜੋ ਕੀਤਾ ਗਿਆ, ਉਸਨੇ 1975 ਦੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰ ਦਿੱਤੀ।

ਹਰਸਿਮਰਤ ਨੇ ਚੇਤਾਵਨੀ ਦਿੱਤੀ ਕਿ:

“ਭਗਵੰਤ ਮਾਨ, ਯਾਦ ਰੱਖੀਂ 2027 ਤੋਂ ਬਾਅਦ ਤੈਨੂੰ ਦੇਸ਼ ਤੋਂ ਭੱਜਣ ਨਹੀਂ ਦੇਵਾਂਗੇ, ਜਨਤਾ ਦੀ ਕਚਹਿਰੀ ‘ਚ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ।”

― Advertisement ―

spot_img