ਗੁਰਦਾਸਪੁਰ ਦੇ ASI ਅਵਤਾਰ ਸਿੰਘ ਨੇ ਅਮਰੀਕਾ ਵਿਚ ਹੋਈਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ 2025 ਦੌਰਾਨ 100kg ਵਰਗ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ।
ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਤੇ ਭਾਰਤੀ ਪੁਲਿਸ ਵਿਭਾਗ ਵਿੱਚ ਸਹਾਇਕ ਸਬ-ਇੰਸਪੈਕਟਰ (ASI) ਦੇ ਅਹੁਦੇ ’ਤੇ ਤਾਇਨਾਤ ਜੂਡੋ ਖਿਡਾਰੀ ਅਵਤਾਰ ਸਿੰਘ ਨੇ ਵਿਸ਼ਵ ਪੱਧਰ ਉੱਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।
ਅਮਰੀਕਾ ਦੇ ਬਰਮਿੰਘਮ (ਅਲਾਬਾਮਾ) ਵਿੱਚ 28 ਜੂਨ ਤੋਂ 6 ਜੁਲਾਈ ਤੱਕ ਚੱਲ ਰਹੀਆਂ World Police and Fire Games 2025 ਦੌਰਾਨ ਅਵਤਾਰ ਸਿੰਘ ਨੇ 100 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ (Gold Medal) ਜਿੱਤਿਆ।
ਇਹ ਖੇਡਾਂ ਵਿਸ਼ਵ ਭਰ ਤੋਂ ਆਏ 60 ਤੋਂ ਵੱਧ ਦੇਸ਼ਾਂ ਦੇ 8,000 ਤੋਂ ਵੱਧ ਖਿਡਾਰੀਆਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜੋ ਕਿ ਪੁਲਿਸ, ਅੱਗ ਬੁਝਾਉ ਸੇਵਾ ਅਤੇ ਆਫ਼ਤ ਪ੍ਰਬੰਧਨ ਵਿਭਾਗਾਂ ਵਿੱਚ ਕੰਮ ਕਰਦੇ ਹਨ।
ਅਵਤਾਰ ਸਿੰਘ ਦੀ ਇਸ ਜਿੱਤ ਨੇ ਨਾ ਸਿਰਫ਼ ਗੁਰਦਾਸਪੁਰ, ਸਗੋਂ ਸਾਰੇ ਪੰਜਾਬ ਅਤੇ ਭਾਰਤ ਲਈ ਮਾਣ ਵਾਲਾ ਮੋੜ ਲਿਆ ਹੈ। ਜੂਡੋ ਵਿੱਚ ਉਸਦੀ ਤਕਨੀਕ, ਮਿਹਨਤ ਅਤੇ ਦ੍ਰਿੜ ਨਿਰਣੈ ਨੇ ਇਸ ਜਿੱਤ ਨੂੰ ਸੰਭਵ ਬਣਾਇਆ।
ਇਸ ਜਿੱਤ ਨਾਲ ਭਾਰਤ ਨੇ ਇੱਕ ਵਾਰ ਫਿਰ ਵਿਸ਼ਵ ਪੱਧਰ ’ਤੇ ਆਪਣਾ ਪਰਚਮ ਲਹਿਰਾਇਆ ਹੈ। ਅਵਤਾਰ ਸਿੰਘ ਦੀ ਕਾਮਯਾਬੀ ਭਾਰਤੀ ਪੁਲਿਸ ਫੋਰਸ ਲਈ ਵੀ ਇੱਕ ਮਾਣ ਦੇ ਪਲ ਵਜੋਂ ਦੇਖੀ ਜਾ ਰਹੀ ਹੈ।
ਉਸ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ ਕਿ ਕਿਵੇਂ ਸਰਕਾਰੀ ਡਿਊਟੀ ਦੇ ਨਾਲ ਨਾਲ ਖੇਡਾਂ ਵਿੱਚ ਵੀ ਸ਼ਾਨਦਾਰ ਉਪਲਬਧੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।

