HomePunjabFerozepurਫਿਰੋਜ਼ਪੁਰ 'ਚ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਗੋਲੀਬਾਰੀ, ਇਲਾਕੇ 'ਚ ਦਹਿਸ਼ਤ ਦਾ...

ਫਿਰੋਜ਼ਪੁਰ ‘ਚ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ‘ਤੇ ਗੋਲੀਬਾਰੀ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

― Advertisement ―

spot_img

ਫਿਰੋਜ਼ਪੁਰ ‘ਚ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ‘ਤੇ ਚਲਾਈਆਂ ਗੋਲੀਆਂ, ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖ਼ਲ

ਫਿਰੋਜ਼ਪੁਰ, 1 ਅਗਸਤ – ਸ਼ਹਿਰ ‘ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਨਿਲ ਬਾਗੀ ਰੋਡ ਨੇੜੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਰਾਹੁਲ ਕੱਕੜ ‘ਤੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਘਟਨਾ ਦੀ ਵਿਸਥਾਰਿਤ ਜਾਣਕਾਰੀ ਅਨੁਸਾਰ, ਦੋ ਨਕਾਬਪੋਸ਼ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਰਾਹੁਲ ਕੱਕੜ ਉੱਤੇ ਫਾਇਰਿੰਗ ਕਰ ਦਿੱਤੀ। ਕਿਸੇ ਤਰ੍ਹਾਂ ਉਹ ਸਾਈਡ ‘ਤੇ ਹੋ ਗਏ, ਜਿਸ ਕਾਰਨ ਗੋਲੀ ਉਨ੍ਹਾਂ ਦੀ ਬਾਂਹ ‘ਚ ਲੱਗੀ।

ਜ਼ਖਮੀ ਰਾਹੁਲ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ।

ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ,

“ਹਮਲਾਵਰ ਜਲਦੀ ਪੁਲਿਸ ਦੀ ਗਿਰਫ਼ਤ ‘ਚ ਹੋਣਗੇ। ਅਸੀਂ ਸਾਰੀ ਜਾਂਚ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।”

ਇਲਾਕੇ ‘ਚ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ, ਤੇ ਵਪਾਰੀਆਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵੱਲੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।

― Advertisement ―

spot_img