HomeChandigarh144 ਟੋਯੋਟਾ ਗੱਡੀਆਂ ਦੀ ਖਰੀਦ 'ਚ ਘੋਟਾਲਾ, ਮਾਣਹਾਨੀ ਨੋਟਿਸ ’ਤੇ ਖਹਿਰਾ ਨੇ...

144 ਟੋਯੋਟਾ ਗੱਡੀਆਂ ਦੀ ਖਰੀਦ ‘ਚ ਘੋਟਾਲਾ, ਮਾਣਹਾਨੀ ਨੋਟਿਸ ’ਤੇ ਖਹਿਰਾ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

― Advertisement ―

spot_img

ਮਾਣਹਾਨੀ ਨੋਟਿਸ ’ਤੇ ਸੁਖਪਾਲ ਖਹਿਰਾ ਦੀ ਪ੍ਰਤੀਕਿਰਿਆ – “ਮੀਡੀਆ ਤੋਂ ਪਤਾ ਲੱਗਾ, 144 ਗੱਡੀਆਂ ਦੀ ਖਰੀਦ ’ਚ ਹੋਈ ਘੋਟਾਲੇ ਦੀ ਹੋਵੇ ਜਾਂਚ”

ਚੰਡੀਗੜ੍ਹ, 1 ਅਗਸਤ – ਪੰਜਾਬ ਵਿੱਚ 144 ਟੋਯੋਟਾ ਹਾਈਲਕਸ ਗੱਡੀਆਂ ਦੀ ਖਰੀਦ ਨੂੰ ਲੈ ਕੇ ਹੋ ਰਹੇ ਸਿਆਸੀ ਗੋਲਾਬਾਰੀ ਵਿਚ ਅੱਜ ਹੋਰ ਤੇਜ਼ੀ ਆਈ, ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਵੱਲੋਂ ਭੇਜੇ ਮਾਣਹਾਨੀ ਨੋਟਿਸ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ।

ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਇਹ ਨੋਟਿਸ ਅਜੇ ਤੱਕ ਨਹੀਂ ਮਿਲਿਆ ਤੇ ਉਹ ਸਿਰਫ਼ ਮੀਡੀਆ ਰਾਹੀਂ ਹੀ ਇਸ ਬਾਰੇ ਜਾਣੂ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਣਹਾਨੀ ਨੋਟਿਸ ਸਥਾਨਕ ਅਦਾਲਤ ਰਾਹੀਂ ਭੇਜਿਆ ਗਿਆ ਹੈ, ਜਿਸ ਦੀ ਸੁਣਵਾਈ 11 ਅਗਸਤ ਨੂੰ ਹੋਣੀ ਹੈ।

ਉਨ੍ਹਾਂ ਕਿਹਾ:

“ਮੈਂ ਇਹ ਗੱਲ ਰਿਕਾਰਡ ’ਤੇ ਰੱਖਣਾ ਚਾਹੁੰਦਾ ਹਾਂ ਕਿ ਮੈਨੂੰ ਇਹ ਨੋਟਿਸ ਅਜੇ ਤੱਕ ਨਹੀਂ ਮਿਲਿਆ, ਤੇ ਮੀਡੀਆ ਰਾਹੀਂ ਹੀ ਪਤਾ ਲੱਗਾ।”

ਗੱਡੀਆਂ ਦੀ ਖਰੀਦ ’ਚ ਘੋਟਾਲਾ – ਖਹਿਰਾ ਨੇ ਲਾਏ ਵੱਡੇ ਦੋਸ਼
ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਵੱਲੋਂ 144 ਟੋਯੋਟਾ ਹਾਈਲਕਸ ਵਾਹਨ ਖਰੀਦਣ ਸਮੇਂ ਥੋਕ ਦਰਾਂ ਰਾਹੀਂ ਕੋਈ ਵੀ ਛੂਟ ਨਹੀਂ ਲਈ ਗਈ, ਜਿਸ ਕਾਰਨ 15-20 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਹਰ ਵਾਹਨ ਤੇ 10 ਲੱਖ ਰੁਪਏ ਦੀ ਛੂਟ ਮਿਲ ਸਕਦੀ ਸੀ, ਪਰ ਇੰਝ ਨਹੀਂ ਹੋਇਆ।

ਉਨ੍ਹਾਂ ਨੇ ਅਲਜ਼ਾਮ ਲਾਇਆ ਕਿ,

“ਇਹ ਖਰੀਦ ਡੀਜੀਪੀ ਦੇ ਨਾਮ ‘ਤੇ ਹੋਈ, ਪਰ ਆਮ ਆਦਮੀ ਪਾਰਟੀ ਦੇ ਆਗੂ ਇਸ ’ਚ ਲਿੱਪਤ ਹਨ। ਇਹ ਸਿੱਧਾ-ਸਾਧਾ ਭ੍ਰਿਸ਼ਟਾਚਾਰ ਹੈ।”

ਮੀਡੀਆ ’ਤੇ ਵੀ ਤਿੱਖਾ ਹਮਲਾ – “ਕੇਜੀ ਮੀਡੀਆ” ਕਿਹਾ
ਖਹਿਰਾ ਨੇ ਕਿਹਾ ਕਿ ਪੰਜਾਬ ਦੇ ਕੁਝ ਮੁੱਖਧਾਰਾ ਮੀਡੀਆ ਘਟਨਾ ਨੂੰ ਇਕ ਪਾਸਾ ਦਿਖਾ ਰਹੇ ਹਨ। ਉਨ੍ਹਾਂ ਕਿਹਾ,

“ਮੇਰਾ ਪੱਖ ਨਹੀਂ ਲਿਆ ਗਿਆ, ਇਹ ਮੀਡੀਆ ਵਿਕ ਗਿਆ ਹੈ। ਇਹ ਆਮ ਆਦਮੀ ਪਾਰਟੀ ਦੇ ਹੱਕ ’ਚ ਕੰਮ ਕਰ ਰਿਹਾ ਹੈ।”

ਉਨ੍ਹਾਂ ਨੇ ਇਨ੍ਹਾਂ ਮੀਡੀਆ ਘਰਾਂ ਨੂੰ “ਕੇਜੀ ਮੀਡੀਆ” ਕਿਹਾ, ਜੋ ਉਨ੍ਹਾਂ ਦੇ ਮੁਤਾਬਕ ਕੇਜਰੀਵਾਲ ਸਰਕਾਰ ਦੀ ਚਮਚਾਗੀਰੀ ਕਰ ਰਹੇ ਹਨ।

ਖਹਿਰਾ ਨੇ ਦਿੱਤਾ ਸੰਕੇਤ – ਮੁੱਦੇ ਨੂੰ ਲੈ ਜਾਵਾਂਗਾ ਅਦਾਲਤ ਤੇ ਜਨਤਾ ਤੱਕ
ਉਨ੍ਹਾਂ ਨੇ ਅਖੀਰ ’ਚ ਕਿਹਾ ਕਿ ਚਾਹੇ ਮਾਣਹਾਨੀ ਦਾ ਮਾਮਲਾ ਚੱਲੇ, ਪਰ ਉਹ 144 ਗੱਡੀਆਂ ਦੀ ਖਰੀਦ ’ਚ ਹੋਏ ਘੋਟਾਲੇ ਨੂੰ ਅਦਾਲਤ ਅਤੇ ਲੋਕਾਂ ਦੇ ਸਾਹਮਣੇ ਲੈ ਕੇ ਜਾਣਗੇ।

― Advertisement ―

spot_img