ਜੇਕਰ ਤੁਸੀਂ iPhone ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੋ ਸਕਦਾ ਹੈ। ਪਿਛਲੇ ਸਾਲ ਲਾਂਚ ਹੋਇਆ iPhone 16 Pro ਹੁਣ ਭਾਰੀ ਛੋਟ ਨਾਲ ਉਪਲਬਧ ਹੈ। Flipkart ਇਸ ਫੋਨ ‘ਤੇ ₹10,000 ਦੀ ਸਿੱਧੀ ਛੋਟ ਦੇ ਰਿਹਾ ਹੈ, ਜਿਸ ਦੇ ਨਾਲ ਨਾਲ ਵਧੂ ਬੈਂਕ ਆਫਰ ਰਾਹੀਂ ₹3,000 ਦੀ ਹੋਰ ਛੂਟ ਵੀ ਮਿਲ ਰਹੀ ਹੈ।
iPhone 17 ਲਾਂਚ ਤੋਂ ਪਹਿਲਾਂ ਵੱਡੀ ਕਟੌਤੀ
Apple ਆਪਣੀ ਆਉਣ ਵਾਲੀ iPhone 17 ਸੀਰੀਜ਼ ਨੂੰ ਅਗਲੇ ਦੋ ਮਹੀਨਿਆਂ ਵਿੱਚ, ਸੰਭਵਤ ਸਤੰਬਰ ਵਿੱਚ ਲਾਂਚ ਕਰ ਸਕਦਾ ਹੈ। ਲਾਂਚ ਦੇ ਨੇੜੇ ਆਉਣ ਦੇ ਨਾਲ, ਮੌਜੂਦਾ iPhone ਮਾਡਲਾਂ ‘ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ। iPhone 16 Pro — ਜੋ ਕਿ ਪਹਿਲਾਂ ₹1,19,900 ਦੀ ਕੀਮਤ ‘ਤੇ ਆਉਂਦਾ ਸੀ — ਹੁਣ ₹1,09,900 ਵਿੱਚ ਉਪਲਬਧ ਹੈ। ਇਹ ਕੀਮਤ ਬਿਨਾਂ ਕਿਸੇ ਆਫਰ ਦੇ ਹੈ।
ਬੈਂਕ ਅਤੇ ਐਕਸਚੇਂਜ ਆਫਰ ਨਾਲ ਹੋਰ ਛੋਟ
ਜੇਕਰ ਤੁਸੀਂ ਕਿਸੇ ਵੀ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਸੀਂ ₹3,000 ਦੀ ਵਾਧੂ ਛੋਟ ਵੀ ਹਾਸਲ ਕਰ ਸਕਦੇ ਹੋ। ਨਾਲ ਹੀ, ਉਪਭੋਗਤਾਵਾਂ ਲਈ ਐਕਸਚੇਂਜ ਪੇਸ਼ਕਸ਼ ਵੀ ਉਪਲਬਧ ਹੈ, ਜੋ ਤੁਹਾਡੇ ਪੁਰਾਣੇ ਫੋਨ ਦੇ ਮਾਡਲ ਅਤੇ ਹਾਲਤ ਅਨੁਸਾਰ ₹61,700 ਤੱਕ ਦੀ ਛੋਟ ਦੇ ਸਕਦੀ ਹੈ। ਇਸ ਤੋਂ ਇਲਾਵਾ, ₹3,000 ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ।
ਉਦਾਹਰਣ ਵਜੋਂ, ਜੇ ਤੁਸੀਂ iPhone 11 ਨੂੰ ਚੰਗੀ ਹਾਲਤ ਵਿੱਚ ਐਕਸਚੇਂਜ ਕਰਦੇ ਹੋ, ਤਾਂ ਤੁਹਾਨੂੰ ₹17,500 ਤੱਕ ਦੀ ਛੋਟ ਮਿਲ ਸਕਦੀ ਹੈ, ਜਿਸ ਵਿੱਚ ₹3,000 ਦਾ ਐਕਸਚੇਂਜ ਬੋਨਸ ਵੀ ਸ਼ਾਮਲ ਹੈ।
iPhone 16 Pro ਦੇ ਮੁੱਖ ਫੀਚਰਜ਼:
- ਡਿਸਪਲੇਅ: 6.3 ਇੰਚ ਦੀ LTPO OLED ਸਕ੍ਰੀਨ, 120Hz ਰਿਫਰੇਸ਼ ਰੇਟ, 2000 nits ਪੀਕ ਬ੍ਰਾਈਟਨੈੱਸ
- ਚਿੱਪਸੈੱਟ: A18 Pro – ਐਪਲ ਦੀ ਸਭ ਤੋਂ ਤਾਕਤਵਰ ਚਿਪ
- ਕੈਮਰਾ:
- 48MP ਪ੍ਰਾਇਮਰੀ ਕੈਮਰਾ
- 12MP ਪੈਰੀਸਕੋਪ ਟੈਲੀਫੋਟੋ ਲੈਂਸ
- 48MP ਅਲਟਰਾ-ਵਾਈਡ ਲੈਂਸ
- 12MP ਫਰੰਟ ਕੈਮਰਾ
- ਫੀਚਰਸ: HDR10, Dolby Vision ਸਪੋਰਟ
ਜੇ ਤੁਸੀਂ Apple ਦਾ ਇੱਕ ਪਾਵਰਫੁਲ ਅਤੇ ਪ੍ਰੀਮੀਅਮ ਫੋਨ ਘੱਟ ਕੀਮਤ ‘ਤੇ ਲੈਣਾ ਚਾਹੁੰਦੇ ਹੋ, ਤਾਂ ਇਹ ਡੀਲ ਤੁਹਾਡੇ ਲਈ ਇਕ ਵਧੀਆ ਚੋਇਸ ਹੋ ਸਕਦੀ ਹੈ।

