HomeLatest Newsਔਰਤਾਂ ਲਈ ਰੱਖੜੀ ਤੋਂ ਪਹਿਲਾਂ ਖ਼ੁਸ਼ਖ਼ਬਰੀ, ਸਰਕਾਰ ਦੇਵੇਗੀ ਖ਼ਾਸ ਤੋਹਫ਼ਾ

ਔਰਤਾਂ ਲਈ ਰੱਖੜੀ ਤੋਂ ਪਹਿਲਾਂ ਖ਼ੁਸ਼ਖ਼ਬਰੀ, ਸਰਕਾਰ ਦੇਵੇਗੀ ਖ਼ਾਸ ਤੋਹਫ਼ਾ

― Advertisement ―

spot_img

ਰੱਖੜੀ ਦਾ ਤਿਉਹਾਰ ਇਸ ਵਾਰ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਸਰਕਾਰ ਵੱਲੋਂ ਰਾਜ ਦੀਆਂ ਭੈਣਾਂ ਲਈ ਖ਼ਾਸ ਤੋਹਫ਼ਾ ਐਲਾਨਿਆ ਗਿਆ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਲਾਡਲੀ ਭੈਣਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਰੱਖੜੀ ਮੌਕੇ ਵਾਧੂ 250 ਰੁਪਏ “ਸ਼ਗਨ” ਵਜੋਂ ਮਿਲਣਗੇ। ਇਹ ਰਕਮ ਮਹੀਨਾਵਾਰ ਮਿਲ ਰਹੀ 1,250 ਰੁਪਏ ਦੀ ਰਕਮ ਤੋਂ ਇਲਾਵਾ ਹੋਵੇਗੀ

ਇਹ ਐਲਾਨ ਜਬਲਪੁਰ ਜ਼ਿਲ੍ਹੇ ਦੇ ਬੇਲਖੇੜਾ ਪਿੰਡ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯੋਜਨਾ ਰਾਜ ਦੀਆਂ ਆਰਥਿਕ ਤੌਰ ‘ਤੇ ਪਿੱਛੜੀਆਂ ਅਤੇ ਯੋਗ ਭੈਣਾਂ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਹੈ। ਰੱਖੜੀ ਮੌਕੇ ਵਾਧੂ ਰਕਮ ਦੇਣ ਦਾ ਉਦੇਸ਼ ਭੈਣਾਂ ਨੂੰ ਆਰਥਿਕ ਤੌਰ ‘ਤੇ ਹੋਰ ਸਵਾਲੰਭੀ ਬਣਾਉਣਾ ਹੈ।

ਇਸ ਮੌਕੇ ਉਨ੍ਹਾਂ ਨੇ 1.27 ਕਰੋੜ ਲਾਭਪਾਤਰੀ ਭੈਣਾਂ ਦੇ ਬੈਂਕ ਖਾਤਿਆਂ ਵਿੱਚ 1,551.44 ਕਰੋੜ ਰੁਪਏ ਦੀ ਜੂਨ ਮਹੀਨੇ ਦੀ 25ਵੀਂ ਕਿਸ਼ਤ ਭੇਜਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਬੇਲਖੇੜਾ ਵਿੱਚ ਇੱਕ ਸਰਕਾਰੀ ਕਾਲਜ, ਮਾਲ ਵਿਭਾਗ ਲਈ ਦਫ਼ਤਰ ਕੰਪਲੈਕਸ, ਅਤੇ ਰਿਹਾਇਸ਼ੀ ਕੁਆਰਟਰਾਂ ਦੀ ਉਸਾਰੀ ਦਾ ਵੀ ਐਲਾਨ ਕੀਤਾ ਗਿਆ।

ਇਸ ਤੋਹਫ਼ੇ ਨਾਲ ਰੱਖੜੀ ਦੀ ਖੁਸ਼ੀ ਰਾਜ ਦੀਆਂ ਲੱਖਾਂ ਭੈਣਾਂ ਲਈ ਦੋਗੁਣੀ ਹੋ ਜਾਵੇਗੀ।


― Advertisement ―

spot_img