HomeLatest Newsਮਾਨ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਵੱਡਾ ਤੋਹਫਾ — ‘Fast Track Punjab Portal’...

ਮਾਨ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਵੱਡਾ ਤੋਹਫਾ — ‘Fast Track Punjab Portal’ ਦੀ ਸ਼ੁਰੂਆਤ, 45 ਦਿਨਾਂ ‘ਚ ਮਿਲਣਗੀਆਂ ਸਾਰੀਆਂ ਮਨਜ਼ੂਰੀਆਂ

― Advertisement ―

spot_img

ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਨੂੰ ਤੇਜ਼ੀ ਅਤੇ ਪਾਰਦਰਸ਼ਿਤਾ ਦੇਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਵੇਂ ‘Fast Track Punjab Portal’ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਹ ਡਿਜੀਟਲ ਪਲੇਟਫਾਰਮ ਨਿਵੇਸ਼ਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲੋੜੀਂਦੀਆਂ ਸਾਰੀਆਂ ਮਨਜ਼ੂਰੀਆਂ ਵੱਧ ਤੋਂ ਵੱਧ 45 ਦਿਨਾਂ ਦੇ ਅੰਦਰ-ਅੰਦਰ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪੋਰਟਲ ਨਵੇਂ ਉਦਯੋਗ ਲਾਉਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ, ਪਾਰਦਰਸ਼ੀ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਬਣਾਏਗਾ। ਨਿਵੇਸ਼ਕ ਹੁਣ ਸਵੈ-ਘੋਸ਼ਣਾ, ਡਿਜੀਟਲ ਪੜਤਾਲ ਅਤੇ ਤੈਅ ਸਮੇਂ ਅੰਦਰ ਮਨਜ਼ੂਰੀ ਪ੍ਰਕਿਰਿਆ ਰਾਹੀਂ ਆਪਣੇ ਪ੍ਰਾਜੈਕਟ ਸ਼ੁਰੂ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਸਾਬਤ ਕਰਦੀ ਹੈ ਕਿ ਪੰਜਾਬ ਹੁਣ ਆਪਣੇ ਨਿਯਮਾਂ ਅਤੇ ਵਚਨਬੱਧਤਾ ਨਾਲ ਨਿਵੇਸ਼ ਲਈ ਪੂਰੀ ਤਰ੍ਹਾਂ ਤਿਆਰ ਹੈ। “Fast Track Punjab Portal” ਹਰੇਕ ਨਿਵੇਸ਼ਕ ਲਈ ਇੱਕ ਦਲੇਰ ਅਤੇ ਉਮੀਦਜਨਕ ਕਦਮ ਹੈ, ਜੋ ਸੂਬੇ ਨੂੰ ਉਦਯੋਗਿਕ ਮੰਚ ‘ਤੇ ਨਵੀਂ ਪਛਾਣ ਦਿਵੇਗਾ।

ਇਸ ਨਵੇਂ ਇਨਿਸ਼ੇਟਿਵ ਰਾਹੀਂ ਪੰਜਾਬ ‘ਚ ਨਿਵੇਸ਼ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, ਤੇਜ਼ ਅਤੇ ਭਰੋਸੇਯੋਗ।

― Advertisement ―

spot_img