ਵੀਰਵਾਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰ ਰਿਹਾ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਉਡਾਣ ਨੰਬਰ AI-171 ‘ਚ ਕੁੱਲ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹੁਣ ਤੱਕ 210 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁਕੀ ਹੈ, ਜਦਕਿ ਬਾਕੀਆਂ ਦੀ ਜਾਨ ਵੀ ਗਵਾਏ ਜਾਣ ਦਾ ਖਤਰਾ ਜਤਾਇਆ ਜਾ ਰਿਹਾ ਹੈ।
ਇਨ੍ਹਾਂ ਯਾਤਰੀਆਂ ਵਿਚ ਇੱਕ ਬ੍ਰਿਟਿਸ਼ ਨਾਗਰਿਕ ਜੈਮੀ ਰੇ ਮੀਕ ਵੀ ਸੀ, ਜਿਸ ਦੀ ਇੱਕ ਵੀਡੀਓ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਦੀ ਹੈ ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੀਕ ਨੇ ਅਹਿਮਦਾਬਾਦ ਏਅਰਪੋਰਟ ‘ਤੇ ਜਹਾਜ਼ ਵਿਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਬਣਾਈ ਸੀ ਅਤੇ ਆਪਣੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਸੀ।
ਵੀਡੀਓ ‘ਚ ਜੈਮੀ ਕਹਿੰਦਾ ਹੈ,
“ਅਸੀਂ ਹੁਣ ਹਵਾਈ ਅੱਡੇ ‘ਤੇ ਹਾਂ ਅਤੇ ਜਹਾਜ਼ ਵਿਚ ਸਵਾਰ ਹੋ ਰਹੇ ਹਾਂ। ਲੰਡਨ ਲਈ 10 ਘੰਟਿਆਂ ਦੀ ਉਡਾਣ ਤੇ ਭਾਰਤ ਨੂੰ ਅਲਵਿਦਾ।”
ਉਹ ਅੱਗੇ ਇੱਕ ਹੋਰ ਯਾਤਰੀ ਨਾਲ ਗੱਲ ਕਰਦਿਆਂ ਕਹਿੰਦਾ ਹੈ, “ਮੇਰੀ ਸਭ ਤੋਂ ਵੱਡੀ ਸਿੱਖਿਆ ਇਹ ਰਹੀ ਕਿ ਆਪਣੇ ਸਾਥੀ ਨਾਲ ਕਦੇ ਵੀ ਸਬਰ ਨਾ ਗਵਾਓ।”
ਸ ਦੀ ਇਹ ਆਖਰੀ ਪੋਸਟ ਮੰਨੀ ਜਾ ਰਹੀ ਹੈ — ਇੱਕ ਮੁਸਕਾਨ ਨਾਲ ਭਰਿਆ ਹੋਇਆ ਪਲ, ਜੋ ਹੁਣ ਹਜ਼ਾਰਾਂ ਲੋਕਾਂ ਦੀ ਆਖਰੀ ਯਾਦ ਬਣ ਚੁੱਕਾ ਹੈ। ਹਾਦਸੇ ਦੀ ਜਾਂਚ ਜਾਰੀ ਹੈ, ਤੇ ਹਵਾਈ ਸੁਰੱਖਿਆ ਏਜੰਸੀਆਂ ਵੱਲੋਂ ਕਾਰਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ।

