HomeLatest Newsਅਹਿਮਦਾਬਾਦ ਜਹਾਜ਼ ਹਾਦਸਾ: ਡੀਐਨਏ ਟੈਸਟ ਰਾਹੀਂ 80 ਮ੍ਰਿਤਕਾਂ ਦੀ ਪਛਾਣ, 33 ਲਾਸ਼ਾਂ...

ਅਹਿਮਦਾਬਾਦ ਜਹਾਜ਼ ਹਾਦਸਾ: ਡੀਐਨਏ ਟੈਸਟ ਰਾਹੀਂ 80 ਮ੍ਰਿਤਕਾਂ ਦੀ ਪਛਾਣ, 33 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ

― Advertisement ―

spot_img

ਅਹਿਮਦਾਬਾਦ ‘ਚ ਏਅਰ ਇੰਡੀਆ ਦੀ ਉਡਾਣ AI-171 ਦੇ ਭਿਆਨਕ ਹਾਦਸੇ ਨੂੰ ਤਿੰਨ ਦਿਨ ਹੋ ਚੁੱਕੇ ਹਨ। ਹਸਪਤਾਲ ਅਧਿਕਾਰੀਆਂ ਦੇ ਅਨੁਸਾਰ ਡੀਐਨਏ ਮੈਚਿੰਗ ਰਾਹੀਂ 80 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਹਨ। ਹੁਣ ਤੱਕ 33 ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ

ਹਾਦਸੇ ਵਿੱਚ 270 ਲੋਕਾਂ ਦੀ ਮੌਤ ਹੋਈ ਹੈ। ਇਹ ਉਡਾਣ ਲੰਡਨ ਜਾ ਰਹੀ ਸੀ ਅਤੇ ਬੋਇੰਗ 787-8 ਜਹਾਜ਼ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਸਿਰਫ ਇੱਕ ਵਿਅਕਤੀ ਜਿੰਦਾ ਬਚਿਆ, ਜਦਕਿ ਬਾਕੀਆਂ ਦੀ ਮੌਤ ਹੋ ਗਈ।

ਗੁਜਰਾਤ ਸਰਕਾਰ ਵੱਲੋਂ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਵਿਜੇ ਰੂਪਾਨੀ ਦਾ ਅੰਤਿਮ ਸੰਸਕਾਰ ਰਾਜਕੋਟ ਵਿੱਚ ਕੀਤਾ ਜਾਵੇਗਾ।

ਡਾ: ਰਜਨੀਸ਼ ਪਟੇਲ ਨੇ ਦੱਸਿਆ ਕਿ 80 ਮ੍ਰਿਤਕਾਂ ਦੀ ਪਛਾਣ ਡੀਐਨਏ ਮੈਚਿੰਗ ਰਾਹੀਂ ਹੋਈ ਹੈ, ਅਤੇ 33 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿੱਚ ਅਹਿਮਦਾਬਾਦ, ਵਡੋਦਰਾ, ਖੇੜਾ, ਬੋਟਾਦ ਆਦਿ ਇਲਾਕਿਆਂ ਦੇ ਲੋਕ ਹਨ।

ਬੀ.ਜੇ. ਮੈਡੀਕਲ ਕਾਲਜ ਦੇ ਡਾ: ਧਵਲ ਗਾਮੇਤੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਲਗਭਗ 270 ਲਾਸ਼ਾਂ ਸਿਵਲ ਹਸਪਤਾਲ ਲਿਆਂਦੀਆਂ ਗਈਆਂ। 51 ਜ਼ਖ਼ਮੀਆਂ ਵਿੱਚੋਂ 38 ਨੂੰ ਛੁੱਟੀ ਮਿਲ ਚੁੱਕੀ ਹੈ, ਜਦਕਿ 13 ਦਾ ਇਲਾਜ ਜਾਰੀ ਹੈ।

ਰਾਜ ਰਾਹਤ ਕਮਿਸ਼ਨਰ ਅਲੋਕ ਪਾਂਡੇ ਨੇ ਦੱਸਿਆ ਕਿ 230 ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਹੈ। ਕੇਵਲ ਤਿੰਨ ਪਰਿਵਾਰ ਐਸੇ ਹਨ, ਜਿਨ੍ਹਾਂ ਦੇ ਡੀਐਨਏ ਨਮੂਨੇ ਨਹੀਂ ਮਿਲੇ ਕਿਉਂਕਿ ਉਹ ਵਿਦੇਸ਼ਾਂ ਵਿੱਚ ਹਨ। ਉਨ੍ਹਾਂ ਤੋਂ ਕੱਲ੍ਹ ਤੱਕ ਨਮੂਨੇ ਮਿਲਣ ਦੀ ਉਮੀਦ ਹੈ।

ਸਰਕਾਰ ਵੱਲੋਂ ਲਾਸ਼ਾਂ ਦੇ ਨਾਲ-ਨਾਲ ਮੌਤ ਦੇ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਹਨ, ਤਾਂ ਜੋ ਪਰਿਵਾਰਾਂ ਨੂੰ ਆਗਲੇ ਕਦਮਾਂ ਵਿੱਚ ਕੋਈ ਰੁਕਾਵਟ ਨਾ ਆਵੇ।

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੁਆਰਾ ਹਾਦਸੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਕੇਂਦਰ ਸਰਕਾਰ ਨੇ ਗਠਿਤ ਕੀਤੀ ਉੱਚ-ਪੱਧਰੀ ਬਹੁ-ਅਨੁਸ਼ਾਸਨੀ ਕਮੇਟੀ, ਜਿਸ ਦੀ ਪਹਿਲੀ ਮੀਟਿੰਗ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਹੋਣੀ ਹੈ।

ਇਹ ਕਮੇਟੀ ਮਕੈਨੀਕਲ ਗਲਤੀਆਂ, ਮਨੁੱਖੀ ਤ੍ਰੁੱਟੀਆਂ ਅਤੇ ਰੈਗੂਲੇਟਰੀ ਉਲੰਘਣਾ ਸਮੇਤ ਹਾਦਸੇ ਦੇ ਸਾਰੇ ਸੰਭਾਵਿਤ ਕਾਰਨਾਂ ਦੀ ਜਾਂਚ ਕਰੇਗੀ। ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਇਹ ਕਮੇਟੀ ਤਿੰਨ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰੇਗੀ।

ਪੀੜਤ ਪਰਿਵਾਰਾਂ ਨਾਲ ਸੰਪਰਕ ਕਰਨ ਲਈ 230 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਏਅਰ ਇੰਡੀਆ ਅਤੇ ਟਾਟਾ ਗਰੁੱਪ ਦੀਆਂ ਹੋਰ ਕੰਪਨੀਆਂ ਦੁਆਰਾ ਮਦਦ ਕੀਤੀ ਜਾ ਰਹੀ ਹੈ।

ਪੀ.ਕੇ. ਮਿਸ਼ਰਾ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਕੱਤਰ ਹਨ, ਨੇ ਐਤਵਾਰ ਨੂੰ ਹਾਦਸੇ ਵਾਲੀ ਥਾਂ ਅਤੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਖ਼ਮੀਆਂ ਨਾਲ ਗੱਲਬਾਤ ਕੀਤੀ ਅਤੇ ਮੁਰਦਾਘਰ ਵਿੱਚ ਵੀ ਜਾਣਕਾਰੀਆਂ ਪ੍ਰਾਪਤ ਕੀਤੀਆਂ।

ਅਹਿਮਦਾਬਾਦ ਫਾਇਰ ਡਿਪਾਰਟਮੈਂਟ ਅਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਜੀ.ਐਸ. ਮਲਿਕ ਨੇ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਬਲੈਕ ਬਾਕਸ ਦੀ ਬਰਾਮਦਗੀ ਜਾਂਚ ਦੇ ਇੱਕ ਅਹਿਮ ਭਾਗ ਵਜੋਂ ਦੱਸੀ ਗਈ।

ਇਹ ਹਾਦਸਾ ਦੇਸ਼ ਦੇ ਹਵਾਈ ਇਤਿਹਾਸ ਵਿਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਮਨਿਆ ਜਾ ਰਿਹਾ ਹੈ।

― Advertisement ―

spot_img