DGCA ਵੱਲੋਂ Air India ਨੂੰ ਚੇਤਾਵਨੀ – ਬੈਂਗਲੁਰੂ ਤੋਂ ਲੰਡਨ ਵਾਲੀਆਂ ਉਡਾਣਾਂ ‘ਚ ਪਾਇਲਟਾਂ ਨੇ ਨਿਯਮਾਂ ਤੋਂ ਵੱਧ ਡਿਊਟੀ ਕੀਤੀ। ਤਿੰਨ ਸੀਨੀਅਰ ਕਰਮਚਾਰੀ ਹਟਾਏ ਗਏ। ਜਾਣੋ ਪੂਰਾ ਮਾਮਲਾ Talking Punjab ਤੇ।
ਨਵੀਂ ਦਿੱਲੀ, 22 ਜੂਨ (Talking Punjab) – ਭਾਰਤ ਦੀ ਹਵਾਈ ਨਿਗਰਾਨ ਏਜੰਸੀ DGCA (Directorate General of Civil Aviation) ਨੇ Air India ਨੂੰ ਪਾਇਲਟ ਡਿਊਟੀ ਟਾਈਮਿੰਗ ਨਿਯਮਾਂ ਦੀ ਵਾਰ-ਵਾਰ ਤੇ ਗੰਭੀਰ ਉਲੰਘਣਾ ਕਰਨ ਲਈ ਕੜੀ ਚੇਤਾਵਨੀ ਦਿੱਤੀ ਹੈ।
DGCA ਦੇ ਆਦੇਸ਼ ਅਨੁਸਾਰ 16 ਅਤੇ 17 ਮਈ ਨੂੰ ਬੈਂਗਲੁਰੂ ਤੋਂ ਲੰਡਨ ਜਾਣ ਵਾਲੀਆਂ ਉਡਾਣਾਂ ਵਿੱਚ ਪਾਇਲਟਾਂ ਨੇ 10 ਘੰਟਿਆਂ ਦੀ ਨਿਰਧਾਰਤ ਉਡਾਣ ਹੱਦ ਤੋਂ ਵੱਧ ਕੰਮ ਕੀਤਾ। ਇਸ ਕਾਰਨ ਏਅਰ ਇੰਡੀਆ ਦੇ ਤਿੰਨ ਸੀਨੀਅਰ ਅਧਿਕਾਰੀ – ਇਕ ਡਿਵਿਜ਼ਨਲ ਵਾਈਸ ਪ੍ਰੈਜ਼ੀਡੈਂਟ, ਕਰੂ ਸ਼ੈਡਿਊਲਿੰਗ ਦੇ ਚੀਫ਼ ਮੈਨੇਜਰ ਅਤੇ ਇਕ ਪਲੈਨਿੰਗ ਏਗਜ਼ਿਕਿਊਟਿਵ – ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ।
DGCA ਨੇ ਕਿਹਾ ਕਿ
“ਇਹ ਸਿਰਫ਼ ਵਿਅਕਤਿਗਤ ਗਲਤੀਆਂ ਨਹੀਂ, ਬਲਕਿ ਸੰਸਥਾਗਤ ਨਾਕਾਮੀਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜਿੰਨ੍ਹਾਂ ਨੇ ਉਲੰਘਣਾ ਕੀਤੀ, ਉਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ।”
🛬 Air India ਵੱਲੋਂ ਜਵਾਬ
Air India ਨੇ Talking Punjab ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ DGCA ਦੇ ਆਦੇਸ਼ ਨੂੰ ਲਾਗੂ ਕਰ ਰਹੀ ਹੈ ਅਤੇ ਹਾਲਾਤਾਂ ‘ਤੇ ਨਜ਼ਰ ਰੱਖਣ ਲਈ ਕੰਪਨੀ ਦੇ ਚੀਫ਼ ਓਪਰੇਸ਼ਨਜ਼ ਅਫ਼ਸਰ ਨੂੰ ਸਿੱਧਾ ਕੰਟਰੋਲ ਸੌਂਪਿਆ ਗਿਆ ਹੈ।
ਉਨ੍ਹਾਂ ਕਿਹਾ,
“Air India ਸੁਰੱਖਿਆ ਨਿਯਮਾਂ ਅਤੇ ਮਿਆਰੀ ਪਰਚਾਲਨਾਂ ਦੀ ਪੂਰੀ ਪਾਲਣਾ ਲਈ ਵਚਨਬੱਧ ਹੈ।”
✈️ ਹੋਰ ਹਾਲੀਆ ਉਲੰਘਣਾਵਾਂ ਵੀ ਹੋਈਆਂ ਸਾਹਮਣੇ
Talking Punjab ਦੀ ਜਾਣਕਾਰੀ ਮੁਤਾਬਕ, ਇਸ ਤੋਂ ਪਹਿਲਾਂ ਵੀ DGCA ਨੇ ਐਅਰ ਇੰਡੀਆ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਚੇਤਾਵਨੀ ਦਿੱਤੀ ਸੀ।
ਇਸ ਹਫਤੇ ਇਹ ਵੀ ਸਾਹਮਣੇ ਆਇਆ ਕਿ ਤਿੰਨ Airbus ਜਹਾਜ਼ ਐਮਰਜੈਂਸੀ ਉਪਕਰਨਾਂ ਦੀ ਜਾਂਚ ਦੇ overdue ਹੋਣ ਦੇ ਬਾਵਜੂਦ ਉਡਾਣਾਂ ‘ਚ ਰਿਹਾ।
ਭਾਰਤ ਸਰਕਾਰ ਨੇ ਫਰਵਰੀ 2024 ਵਿੱਚ ਸੰਸਦ ਵਿੱਚ ਦੱਸਿਆ ਸੀ ਕਿ ਪਿਛਲੇ ਸਾਲ 23 ਮਾਮਲੇ ਸੁਰੱਖਿਆ ਉਲੰਘਣਾਵਾਂ ਨਾਲ ਜੁੜੇ ਸਨ, ਜਿਨ੍ਹਾਂ ‘ਚੋਂ 12 ਕੇਸ Air India ਜਾਂ Air India Express ਨਾਲ ਜੁੜੇ ਹੋਏ ਸਨ।
ਸਭ ਤੋਂ ਵੱਡਾ ਜੁਰਮਾਨਾ $127,000 ਦਾ ਸੀ ਜੋ ਕਿ ਅੰਤਰਰਾਸ਼ਟਰੀ ਉਡਾਣਾਂ ਦੌਰਾਨ ਜਹਾਜ਼ਾਂ ‘ਚ ਆਕਸੀਜਨ ਦੀ ਘਾਟ ਹੋਣ ਕਰਕੇ ਲਾਇਆ ਗਿਆ।

