Airbus ਮੁਤਾਬਕ ਅਗਲੇ 10 ਸਾਲਾਂ ਵਿੱਚ ਭਾਰਤ ਵਿੱਚ 2,250 ਵਪਾਰਕ ਜਹਾਜ਼ ਸੇਵਾ ਵਿੱਚ ਹੋਣਗੇ। Boeing ਨੇ ਵੀ ਵੱਡੀ ਮੰਗ ਦੀ ਭਵਿੱਖਬਾਣੀ ਕੀਤੀ।
ਹੈਦਰਾਬਾਦ, 29 ਜਨਵਰੀ: ਦੁਨੀਆ ਦੀ ਪ੍ਰਮੁੱਖ ਹਵਾਈ ਜਹਾਜ਼ ਨਿਰਮਾਤਾ ਕੰਪਨੀ Airbus ਨੇ ਕਿਹਾ ਹੈ ਕਿ ਅਗਲੇ 10 ਸਾਲਾਂ ਵਿੱਚ ਭਾਰਤੀ ਏਅਰਲਾਈਨਾਂ ਕੋਲ ਲਗਭਗ 2,250 ਵਪਾਰਕ ਜਹਾਜ਼ (Commercial Aircraft) ਸੇਵਾ ਵਿੱਚ ਹੋਣਗੇ। ਇਹ ਵਾਧਾ ਦੇਸ਼ ਦੀ ਮਜ਼ਬੂਤ ਆਰਥਿਕ ਵਧੋੱਤਰ, ਵਧ ਰਹੇ ਮਿਡਲ ਕਲਾਸ ਵਰਗ ਅਤੇ ਪਹਿਲੀ ਵਾਰ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਤੇਜ਼ੀ ਕਾਰਨ ਹੋਵੇਗਾ।
Airbus ਦੇ ਅਨੁਸਾਰ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਈ ਯਾਤਰਾ ਬਾਜ਼ਾਰਾਂ ਵਿੱਚੋਂ ਇੱਕ ਬਣ ਰਿਹਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਯਾਤਰੀਆਂ ਦੀ ਵਧਦੀ ਮੰਗ ਕਾਰਨ ਏਅਰਲਾਈਨਾਂ ਆਪਣੇ ਫਲਿਟ ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ।
ਇਸ ਤੋਂ ਇਕ ਦਿਨ ਪਹਿਲਾਂ, Boeing ਨੇ ਵੀ ਭਾਰਤ ਅਤੇ ਦੱਖਣੀ ਏਸ਼ੀਆ ਲਈ ਮਿਲਦੀ-ਜੁਲਦੀ ਭਵਿੱਖਬਾਣੀ ਜਾਰੀ ਕੀਤੀ ਸੀ। Boeing ਮੁਤਾਬਕ, 2044 ਤੱਕ ਭਾਰਤ ਅਤੇ ਦੱਖਣੀ ਏਸ਼ੀਆ ਖੇਤਰ ਨੂੰ ਲਗਭਗ 3,300 ਨਵੇਂ ਜਹਾਜ਼ਾਂ ਦੀ ਲੋੜ ਪਵੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਕਿਰਾਏ ਵਾਲੀਆਂ ਏਅਰਲਾਈਨਾਂ, ਨਵੇਂ ਏਅਰਪੋਰਟਾਂ ਦੀ ਤਾਮੀਰ ਅਤੇ ਸਰਕਾਰੀ ਹਵਾਈ ਨੀਤੀਆਂ ਭਾਰਤ ਦੇ ਏਵੀਏਸ਼ਨ ਸੈਕਟਰ ਨੂੰ ਹੋਰ ਮਜ਼ਬੂਤ ਬਣਾਉਣਗੀਆਂ।

