ਆਯੁਰਵੇਦ ਅਨੁਸਾਰ ਚੰਗੀ ਨੀਂਦ ਲਈ ਕੁਝ ਅਸਾਨ ਪਰ ਅਸਰਦਾਰ ਨੁਸਖੇ। ਰਾਤ ਨੂੰ ਸੌਣ ਤੋਂ ਪਹਿਲਾਂ ਇਹ ਗੱਲਾਂ ਜਰੂਰ ਅਪਣਾਓ ਅਤੇ ਆਪਣੀ ਨੀਂਦ ਦੀ ਗੁਣਵੱਤਾ ਨੂੰ ਸੁਧਾਰੋ।
ਅੱਜਕੱਲ੍ਹ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਨੀਂਦ ਦੀ ਘਾਟ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਬਹੁਤ ਸਾਰੇ ਲੋਕ ਰਾਤ ਨੂੰ ਠੀਕ ਢੰਗ ਨਾਲ ਨੀਂਦ ਨਹੀਂ ਲੈ ਪਾਉਂਦੇ, ਜਿਸ ਨਾਲ ਉਹ ਸਵੇਰੇ ਥਕਾਵਟ ਅਤੇ ਉਲਝਣ ਮਹਿਸੂਸ ਕਰਦੇ ਹਨ। ਆਯੁਰਵੇਦ ਵਿੱਚ ਚੰਗੀ ਨੀਂਦ ਨੂੰ ਤੰਦਰੁਸਤੀ ਨਾਲ ਜੋੜਿਆ ਗਿਆ ਹੈ ਅਤੇ ਇਸ ਲਈ ਕੁਝ ਸਧਾਰਣ ਜਿਹੀਆਂ ਗੱਲਾਂ ਨੂੰ ਅਪਣਾ ਕੇ ਤੁਸੀਂ ਆਪਣੀ ਨੀਂਦ ਨੂੰ ਸੁਧਾਰ ਸਕਦੇ ਹੋ।
🕰️ 1. ਸਵੇਰ ਉਠੋ, ਰਾਤ ਨੂੰ ਜਲਦੀ ਸੋਵੋ
ਪੁਰਾਣੇ ਜ਼ਮਾਨੇ ਵਿੱਚ ਲੋਕ ਸੂਰਜ ਡੁੱਬਣ ਦੇ ਨਾਲ ਹੀ ਸੌ ਜਾਂਦੇ ਸਨ। ਆਯੁਰਵੇਦ ਵੀ ਇਹੀ ਸਲਾਹ ਦਿੰਦਾ ਹੈ ਕਿ ਜ਼ਿੰਦਗੀ ਦਾ ਰਿਥਮ ਕੁਦਰਤ ਨਾਲ ਮਿਲਾ ਕੇ ਚਲਾਇਆ ਜਾਵੇ। ਰਾਤ ਨੂੰ ਜਲਦੀ ਸੌਣ ਦੀ ਆਦਤ ਪਾਓ ਅਤੇ ਸਵੇਰੇ ਤਾਜ਼ਗੀ ਨਾਲ ਉੱਠੋ।
🍲 2. ਹਲਕਾ ਰਾਤ ਦਾ ਭੋਜਨ
ਚੰਗੀ ਨੀਂਦ ਲਈ ਰਾਤ ਨੂੰ ਭਾਰੀ ਅਤੇ ਚਰਬੀਦਾਰ ਭੋਜਨ ਤੋਂ ਬਚੋ।
- ਖਾਣਾ ਸੌਣ ਤੋਂ ਘੱਟੋ ਘੱਟ 3 ਘੰਟੇ ਪਹਿਲਾਂ ਖਾਓ
- ਸ਼ਾਮ 6 ਵਜੇ ਤੋਂ ਬਾਅਦ ਭੋਜਨ ਕਰਨ ਤੋਂ ਪਰੇਹਜ਼ ਕਰੋ
- ਸੌਣ ਤੋਂ ਪਹਿਲਾਂ ਥੋੜ੍ਹਾ ਗਰਮ ਪਾਣੀ ਪੀਣਾ ਲਾਭਕਾਰੀ ਰਹਿੰਦਾ ਹੈ
📱 3. ਮੋਬਾਈਲ, ਟੀਵੀ ਤੋਂ ਦੂਰ ਰਹੋ
ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ, ਲੈਪਟਾਪ ਅਤੇ ਟੀਵੀ ਵਰਗੇ ਉਪਕਰਨਾਂ ਦੀ ਵਰਤੋਂ ਨਾ ਕਰੋ। ਇਨ੍ਹਾਂ ਦੀ ਨੀਲੀ ਰੋਸ਼ਨੀ ਨੀਂਦ ਦੀ ਗੁਣਵੱਤਾ ਨੂੰ ਖਰਾਬ ਕਰਦੀ ਹੈ। ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਇਹਨਾਂ ਤੋਂ ਦੂਰੀ ਬਣਾ ਲਵੋ।
🛌 4. ਖੱਬੇ ਪਾਸੇ ਕਰਕੇ ਸੌਵੋ
ਆਯੁਰਵੇਦ ਅਨੁਸਾਰ ਖੱਬੇ ਪਾਸੇ ਕਰਕੇ ਸੌਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ।
- ਇਹ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ
- ਛਾਤੀ ਦੀ ਜਲਨ ਤੋਂ ਰਾਹਤ ਮਿਲਦੀ ਹੈ
- ਘੁਰਾਟਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ

