HomeLatest News🚨 ਤਰਨਤਾਰਨ ਫਰਜ਼ੀ ਮੁਠਭੇੜ ਕੇਸ: SSP, DSP ਸਮੇਤ 5 ਪੁਲਿਸ ਅਧਿਕਾਰੀ ਦੋਸ਼ੀ...

🚨 ਤਰਨਤਾਰਨ ਫਰਜ਼ੀ ਮੁਠਭੇੜ ਕੇਸ: SSP, DSP ਸਮੇਤ 5 ਪੁਲਿਸ ਅਧਿਕਾਰੀ ਦੋਸ਼ੀ ਕਰਾਰ, 33 ਸਾਲ ਬਾਅਦ ਮਿਲਿਆ ਇਨਸਾਫ਼

― Advertisement ―

spot_img

📍 ਤਰਨਤਾਰਨ (ਪੰਜਾਬ), 2 ਅਗਸਤ 2025 – ਪੰਜਾਬ ਦੀ ਸਿਆਸਤ ਅਤੇ ਨਿਆਂ ਪ੍ਰਣਾਲੀ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। 1993 ਵਿੱਚ ਹੋਏ ਇੱਕ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ, ਤਰਨਤਾਰਨ ਵਿੱਚ SSP ਅਤੇ DSP ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਕੇਸ ਵਿੱਚ 7 ਨੌਜਵਾਨਾਂ ਦੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਹੁਣ, ਲਗਭਗ 33 ਸਾਲਾਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਹੈ।

ਦੋਸ਼ੀ ਕਰਾਰ ਅਧਿਕਾਰੀ:

  • ਭੁਪਿੰਦਰਜੀਤ ਸਿੰਘ (ਸੇਵਾਮੁਕਤ SSP)
  • ਦਵਿੰਦਰ ਸਿੰਘ (ਸੇਵਾਮੁਕਤ DSP)
  • ਸੂਬਾ ਸਿੰਘ, ਰਘੂਬੀਰ ਸਿੰਘ, ਗੁਲਬਰਗ ਸਿੰਘ (ਸੇਵਾਮੁਕਤ ਇੰਸਪੈਕਟਰ)

ਇਨ੍ਹਾਂ ਸਭ ਨੂੰ IPC ਦੀ ਧਾਰਾ 302 (ਕਤਲ) ਅਤੇ 120-B (ਸਾਜ਼ਿਸ਼) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਉਨ੍ਹਾਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਵੇਗੀ।

ਕੇਸ ਦੀ ਪੂਰੀ ਕਹਾਣੀ:
1993 ਵਿੱਚ 7 ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਗੈਰਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਰੱਖਿਆ ਗਿਆ। ਉਨ੍ਹਾਂ ਨਾਲ ਤਸ਼ੱਦਦ ਕਰਕੇ, ਦੋ ਵੱਖ ਵੱਖ ਥਾਣਿਆਂ ਵੈਰੋਵਾਲ ਅਤੇ ਸਹਾਰਲੀ ਵਿੱਚ ਮੁਠਭੇੜ ਦਿਖਾ ਕੇ ਮਾਰ ਦਿੱਤਾ ਗਿਆ।

ਚੌਕਾਉਣ ਵਾਲੀ ਗੱਲ ਇਹ ਸੀ ਕਿ:

  • ਮਾਰੇ ਗਏ ਨੌਜਵਾਨਾਂ ਵਿੱਚੋਂ 4 ਪੰਜਾਬ ਸਰਕਾਰ ਵੱਲੋਂ SPO (Special Police Officer) ਸਨ।
  • ਪਰਿਵਾਰਾਂ ਨੂੰ ਨਾ ਲਾਸ਼ ਦਿੱਤੀ ਗਈ, ਨਾ ਅਸਥੀਆਂ, ਨਾ ਹੀ ਅੰਤਿਮ ਸੰਸਕਾਰ ਕਰਨ ਦਿੱਤਾ ਗਿਆ।

ਪੁਲਿਸ ਵਲੋਂ ਘੜੀ ਕਹਾਣੀ:

  • ਪਹਿਲੀ ਵਾਰ ਮੰਗਲ ਸਿੰਘ ਨੂੰ ਰਿਕਵਰੀ ਲਈ ਲੈ ਜਾਇਆ ਗਿਆ ਅਤੇ ਉਸ ਦੇ ਸਾਥੀਆਂ ਵਲੋਂ ਪੁਲਿਸ ‘ਤੇ ਹਮਲੇ ਦਾ ਨਾਟਕ ਕੀਤਾ ਗਿਆ।
  • ਦੂਜੇ ਮਾਮਲੇ ਵਿੱਚ ਨਾਕਾਬੰਦੀ ਦਿਖਾ ਕੇ ਮੁਠਭੇੜ ਵਿੱਚ ਤਿੰਨ ਹੋਰ ਨੌਜਵਾਨ ਮਾਰੇ ਗਏ।

ਅਦਾਲਤ ਦਾ ਰੋਲ:
ਸੁਪਰੀਮ ਕੋਰਟ ਦੇ ਹੁਕਮ ‘ਤੇ ਇਹ ਕੇਸ ਸੀਬੀਆਈ ਨੂੰ ਸੌਂਪਿਆ ਗਿਆ। ਜਾਂਚ ਤੋਂ ਬਾਅਦ, 10 ਅਧਿਕਾਰੀਆਂ ਖਿਲਾਫ਼ ਪਟੀਸ਼ਨ ਦਰਜ ਹੋਈ, ਪਰ 5 ਦੀ ਮੌਤ ਹੋ ਗਈ।

ਪਰਿਵਾਰਾਂ ਦੀ ਰੋਹਣੀ ਕਹਾਣੀ:
ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਗਰਭਵਤੀ ਸੀ ਜਦੋਂ ਪੁਲਿਸ ਨੇ ਉਸ ਦੇ ਪਤੀ ਨੂੰ ਚੁੱਕ ਲਿਆ। ਬਾਅਦ ਵਿੱਚ ਇਹ ਪਤਾ ਲੱਗਾ ਕਿ ਉਹ ਮੁਠਭੇੜ ‘ਚ ਮਾਰਿਆ ਗਿਆ। ਘਰ ਦੇ ਗੁਜ਼ਾਰੇ ਲਈ ਉਸ ਨੇ ਮਜ਼ਦੂਰੀ ਕੀਤੀ। ਮ੍ਰਿਤਕ ਛਿੰਦਾ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਪੁਲਿਸ ਘਰ ਦੀ ਛੱਤ ਤੋਂ ਚੁੱਕ ਕੇ ਲੈ ਗਈ ਅਤੇ ਲਾਸ਼ ਵੀ ਨਹੀਂ ਦਿੱਤੀ।


― Advertisement ―

spot_img