ਅੰਮ੍ਰਿਤਸਰ: ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਅਸ਼ਲੀਲ ਤਸਵੀਰਾਂ ਦੇ ਜ਼ਰੀਏ ਬਲੈਕਮੇਲ ਕਰਦੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ 36 ਆਈਆਰਬੀ ਦਾ ਇਕ ਏਐਸਆਈ ਵੀ ਸ਼ਾਮਲ ਹੈ।
ਏਡੀਸੀਪੀ ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗਿਰੋਹ ਪਹਿਲਾਂ ਕਿਸੇ ਵਿਅਕਤੀ ਨੂੰ ਫੋਨ ਕਰਕੇ ਕਹਿੰਦਾ ਕਿ ਉਸਨੇ ਪਿਛਲੇ ਸਾਲ ਕਿਸੇ ਝਗੜੇ ਵਿੱਚ ਸਮਝੌਤਾ ਕਰਵਾਇਆ ਸੀ ਅਤੇ ਹੁਣ ਵੀ ਇਕ ਹੋਰ ਝਗੜੇ ਨੂੰ ਨਿਪਟਾਉਣ ਲਈ ਮਿਲਣਾ ਚਾਹੁੰਦੇ ਹਨ। ਜਦੋਂ ਪੀੜਤ ਵਿਅਕਤੀ ਉਨ੍ਹਾਂ ਨਾਲ ਮਿਲਣ ਪਹੁੰਚਦਾ, ਤਾਂ ਉਸ ਨੂੰ ਇਕ ਸੁੰਨਸਾਨ ਘਰ ਜਾਂ ਥਾਂ ‘ਤੇ ਲਿਜਾਇਆ ਜਾਂਦਾ।
ਉੱਥੇ ਇਕ ਔਰਤ ਉਸ ਵਿਅਕਤੀ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਲੈਂਦੀ, ਜਿਸ ਨਾਲ ਉਸ ਵਿਅਕਤੀ ਨੂੰ ਫਸਾਇਆ ਜਾ ਸਕੇ। ਇਨ੍ਹਾਂ ਮੋਕੇ ਤੇ ਗਿਰੋਹ ਦੇ ਹੋਰ ਮੈਂਬਰ ਵੀ ਉੱਥੇ ਆ ਜਾਂਦੇ, ਜੋ ਅਸ਼ਲੀਲ ਤਸਵੀਰਾਂ ਖਿੱਚ ਲੈਂਦੇ। ਬਾਅਦ ਵਿਚ ਇਹ ਤਸਵੀਰਾਂ ਵਿਖਾ ਕੇ ਪੀੜਤ ਨੂੰ ਬਲੈਕਮੇਲ ਕੀਤਾ ਜਾਂਦਾ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ।
ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਮੋਬਾਈਲ ਫੋਨ, ਕਈ ਫਰਜ਼ੀ ਪਛਾਣ ਪੱਤਰ, 36 ਹਜ਼ਾਰ ਰੁਪਏ ਨਕਦ ਅਤੇ 3 ਕਾਰਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

