ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੀ ਸਰਗਰਮੀ ਵਧ ਗਈ ਹੈ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਕੁਝ ਖੇਤਰਾਂ ਵਿੱਚ ਜਿਥੇ ਭਾਰੀ ਮੀਂਹ ਹੋ ਰਹੀ ਹੈ, ਉਥੇ ਹੀ ਕਈ ਥਾਵਾਂ ‘ਤੇ ਹਲਕੀ ਜਾਂ ਦਰਮਿਆਨੀ ਬਾਰਿਸ਼ ਜਾਰੀ ਹੈ। ਹਾਲਾਂਕਿ ਮਾਨਸੂਨ ਅਜੇ ਹਰ ਰਾਜ ਵਿੱਚ ਨਹੀਂ ਪਹੁੰਚਿਆ, ਪਰ ਭਾਰਤੀ ਮੌਸਮ ਵਿਭਾਗ (IMD) ਵੱਲੋਂ ਆਉਣ ਵਾਲੇ ਦਿਨਾਂ ਲਈ ਖ਼ਾਸ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਲਗਾਤਾਰ ਮੀਂਹ ਹੜ੍ਹਾਂ ਵਰਗੀਆਂ ਸਥਿਤੀਆਂ ਪੈਦਾ ਕਰ ਰਹੀ ਹੈ, ਜਦਕਿ ਉੱਤਰ-ਪੱਛਮੀ ਭਾਰਤ ਅਜੇ ਵੀ ਗਰਮੀ ਦੀ ਲਪੇਟ ਵਿੱਚ ਹੈ।
IMD ਅਨੁਸਾਰ ਅਗਲੇ 6 ਦਿਨਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼
IMD ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 13 ਤੋਂ 18 ਜੂਨ ਦੇ ਵਿਚਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਗਰਜ-ਤੂਫਾਨ ਅਤੇ ਬਿਜਲੀ ਡਿੱਗਣ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹਨਾਂ ਖੇਤਰਾਂ ਵਿੱਚ ਪੈ ਸਕਦੀ ਹੈ ਭਾਰੀ ਮੀਂਹ:
- 13 ਜੂਨ: ਰਾਇਲਸੀਮਾ, ਅੰਡੇਮਾਨ-ਨਿਕੋਬਾਰ, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਮਰਾਠਵਾੜਾ
- 13-15 ਜੂਨ: ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ
- 13-16 ਜੂਨ: ਕਰਾਟਕ (ਤੱਟੀ ਤੇ ਅੰਦਰੂਨੀ ਹਿੱਸੇ)
- 13-17 ਜੂਨ: ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ
- 13-18 ਜੂਨ: ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਕੇਰਲ, ਉੱਤਰਾਖੰਡ
- 14-15 ਜੂਨ: ਤਾਮਿਲਨਾਡੂ, ਪੁਡੂਚੇਰੀ, ਕਰਾਈਕਲ
- 14-17 ਜੂਨ: ਕੇਰਲ
- ਵੱਖ-ਵੱਖ ਦਿਨਾਂ: ਮੱਧ ਮਹਾਰਾਸ਼ਟਰ, ਵਿਦਰਭ, ਛੱਤੀਸਗੜ੍ਹ
- 16-18 ਜੂਨ: ਕੋਂਕਣ, ਪੱਛਮੀ ਬੰਗਾਲ, ਗੋਆ
IMD ਦੇ ਅਨੁਸਾਰ, 13 ਤੋਂ 16 ਜੂਨ ਤੱਕ ਮੱਧ ਮਹਾਰਾਸ਼ਟਰ, ਮਰਾਠਵਾੜਾ, ਕੋਂਕਣ ਅਤੇ ਗੋਆ ਵਿੱਚ ਤੇਜ਼ ਹਵਾਵਾਂ, ਬਿਜਲੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਗੁਜਰਾਤ ਵਿੱਚ ਵੀ ਮੌਸਮ ਵਿਭਾਗ ਵਲੋਂ 13-15 ਜੂਨ ਲਈ ਚੇਤਾਵਨੀ:
ਇੱਥੇ ਗਰਜ-ਤੂਫਾਨ ਦੇ ਨਾਲ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਹਵਾ ਚੱਲ ਸਕਦੀ ਹੈ।
ਰਾਜਸਥਾਨ ‘ਚ ਮੌਸਮ ਲੈ ਰਿਹਾ ਵੱਡਾ ਮੋੜ:
ਰਾਜਸਥਾਨ ਵਿੱਚ ਭਿਆਨਕ ਗਰਮੀ ਤੋਂ ਬਾਅਦ, 13 ਤੋਂ 17 ਜੂਨ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਖ਼ਾਸ ਕਰਕੇ ਪੂਰਬੀ ਰਾਜਸਥਾਨ ਵਿੱਚ 14 ਅਤੇ 15 ਜੂਨ ਨੂੰ ਤੇਜ਼ ਹਵਾਵਾਂ ਨਾਲ ਗਰਜ ਹੋ ਸਕਦੀ ਹੈ, ਜਿੱਥੇ ਹਵਾ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਪੱਛਮੀ ਰਾਜਸਥਾਨ ਵਿੱਚ 14 ਤੋਂ 18 ਜੂਨ ਤੱਕ ਧੂੜ ਭਰੇ ਤੂਫ਼ਾਨ ਦੀ ਸੰਭਾਵਨਾ ਹੈ।
ਸਾਵਧਾਨ ਰਹੋ, ਸੁਚੇਤ ਰਹੋ
ਮੌਸਮ ਵਿਭਾਗ ਵਲੋਂ ਦਿੱਤੀ ਗਈ ਇਸ ਚੇਤਾਵਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਲੈਣ, ਖੁਦ ਨੂੰ ਸੁਰੱਖਿਅਤ ਰੱਖਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ।

