ਪੰਜਾਬ ਸਰਕਾਰ ਵੱਲੋਂ 11 ਜੂਨ (ਬੁੱਧਵਾਰ) ਨੂੰ ਕਬੀਰ ਜੈਯੰਤੀ ਦੇ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਸਰਕਾਰ ਦੇ ਅਧਿਕਾਰਿਕ ਕੈਲੰਡਰ ਮੁਤਾਬਕ, ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਸ ਦੇ ਨਾਲ ਹੀ ਦੱਸਣਾ ਯੋਗ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਹ ਛੁੱਟੀਆਂ 2 ਜੂਨ ਤੋਂ 30 ਜੂਨ ਤੱਕ ਰਹਿਣਗੀਆਂ।
ਇਸ ਮੌਕੇ ‘ਤੇ ਲੋਕ ਕਬੀਰ ਦਾਸ ਜੀ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਦੇ ਹਨ ਅਤੇ ਸਮਾਜਕ ਏਕਤਾ ਦਾ ਸੰਦੇਸ਼ ਦਿੰਦੇ ਹਨ।
ਇਸ ਤਰ੍ਹਾਂ, 11 ਜੂਨ ਨੂੰ ਛੁੱਟੀ ਹੋਣ ਕਰਕੇ ਨੌਕਰੀਪੇਸ਼ਾ ਵਰਗ ਨੂੰ ਵੀ ਇੱਕ ਰਾਹਤ ਮਿਲੇਗੀ।

