ਜਾਪਾਨ ਦੀ ਮਸ਼ਹੂਰ ਮਾਂਗਾ ਆਰਟਿਸਟ ਰਿਓ ਤਾਤਸੁਕੀ ਵੱਲੋਂ 5 ਜੁਲਾਈ 2025 ਨੂੰ ਸੁਨਾਮੀ ਜਾਂ ਵੱਡੇ ਭੂਚਾਲ ਦੀ ਭਵਿੱਖਬਾਣੀ ਕੀਤੀ ਗਈ। ਸਰਕਾਰ ਨੇ ਇਸਨੂੰ ਅਫਵਾਹ ਦੱਸਿਆ, ਪਰ ਸੈਲਾਨੀਆਂ ‘ਚ ਪੂਰਾ ਹੜਕੰਪ।
ਜਾਪਾਨ ਦੀ ਮਸ਼ਹੂਰ ਮਾਂਗਾ ਆਰਟਿਸਟ ਰਿਓ ਤਾਤਸੁਕੀ (Ryo Tatsuki) ਨੇ ਇੱਕ ਐਸੀ ਭਵਿੱਖਬਾਣੀ ਕੀਤੀ ਹੈ, ਜਿਸ ਨੇ ਨਾ ਸਿਰਫ਼ ਜਾਪਾਨ, ਸਗੋਂ ਪੂਰੇ ਪੂਰਬੀ ਏਸ਼ੀਆ ਨੂੰ ਹਿੱਲਾ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 5 ਜੁਲਾਈ, 2025 ਨੂੰ ਜਾਪਾਨ ‘ਚ ਇੱਕ ਭਿਆਨਕ ਸੁਨਾਮੀ ਜਾਂ ਭੂਚਾਲ ਆ ਸਕਦਾ ਹੈ। ਇਹ ਭਵਿੱਖਬਾਣੀ ਉਨ੍ਹਾਂ ਦੀ ਮੰਗਾ ਕਿਤਾਬ “The Future I Saw” ਦਾ ਹਿੱਸਾ ਸੀ।
ਸੈਲਾਨੀਆਂ ‘ਚ ਡਰ: 83% ਫਲਾਈਟਾਂ ਰੱਦ
ਜਪਾਨੀ ਸਰਕਾਰ ਦੇ ਅਨੁਸਾਰ, ਬਲੂਮਬਰਗ ਦੀ ਰਿਪੋਰਟ ਮੁਤਾਬਕ, ਹਾਂਗ ਕਾਂਗ, ਤਾਈਵਾਨ ਅਤੇ ਦੱਖਣੀ ਕੋਰੀਆ ਤੋਂ ਜਾਪਾਨ ਆਉਣ ਵਾਲੀਆਂ ਉਡਾਣਾਂ ਦੀ ਬੁਕਿੰਗ ਵਿੱਚ 83% ਤੱਕ ਦੀ ਗਿਰਾਵਟ ਆਈ ਹੈ। ਕਈ ਲੋਕਾਂ ਨੇ ਆਪਣੀਆਂ ਯਾਤਰਾਵਾਂ ਰੱਦ ਜਾਂ ਮੁਲਤਵੀ ਕਰ ਦਿੱਤੀਆਂ ਹਨ।
ਸਰਕਾਰ ਨੇ ਦਿੱਤਾ ਬਿਆਨ:
ਜਾਪਾਨੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਭਵਿੱਖਬਾਣੀਆਂ ‘ਤੇ ਵਿਸ਼ਵਾਸ ਨਾ ਕਰਨ। ਮਿਆਗੀ ਪ੍ਰੀਫੈਕਚਰ ਦੇ ਗਵਰਨਰ ਯੋਸ਼ੀਹਿਰੋ ਮੁਰਾਈ ਨੇ ਕਿਹਾ, “ਇਹ ਸਿਰਫ਼ ਅਫਵਾਹਾਂ ਹਨ, ਕਿਸੇ ਵਿਗਿਆਨਕ ਅਧਾਰ ਤੋਂ ਰਹਿਤ। ਜਾਪਾਨ ਦੇ ਨਾਗਰਿਕ ਡਰੇ ਨਹੀਂ ਹਨ, ਸੈਲਾਨੀਆਂ ਨੂੰ ਵੀ ਡਰਣ ਦੀ ਲੋੜ ਨਹੀਂ।”
ਵਿਗਿਆਨੀਆਂ ਦੀ ਰਾਏ:
ਭੂਚਾਲ ਅਤੇ ਸੁਨਾਮੀ ਦੀ ਅਗਾਊ ਭਵਿੱਖਬਾਣੀ ਕਰਨਾ ਅਸੰਭਵ ਹੈ। ਮੌਸਮ ਵਿਭਾਗ ਅਤੇ ਭੂਗਰਭ ਵਿਗਿਆਨੀਆਂ ਨੇ ਵੀ ਇਸ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਰਿਓ ਤਾਤਸੁਕੀ ਨੇ ਖੁਦ ਵੀ ਕਿਹਾ ਕਿ ਉਸਦੇ ਸੁਪਨੇ ਸਿਰਫ਼ ਚਿਤਾਵਨੀ ਹੋ ਸਕਦੇ ਹਨ, ਪੱਕੀ ਹਕੀਕਤ ਨਹੀਂ।
ਸੋਸ਼ਲ ਮੀਡੀਆ ‘ਤੇ ਹਲਚਲ
ਰਿਓ ਤਾਤਸੁਕੀ ਨੂੰ ਸੋਸ਼ਲ ਮੀਡੀਆ ‘ਤੇ “ਨਵੀਂ ਬਾਬਾ ਵੇਂਗਾ” ਵਜੋਂ ਜਾਣਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਪਿਛਲੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਲੋਕਾਂ ਵਿਚ ਡਰ ਅਤੇ ਭੰਬਲਭੂਸਾ ਵਧ ਰਿਹਾ ਹੈ।

