HomePunjabBathindaਵਿਆਹੁਤਾ ਦੀ ਮੌਤ: ਪਤੀ ਤੇ ਸਹੁਰੇ 'ਤੇ ਕਤਲ ਦੇ ਦੋਸ਼, ਸਹੁਰਾ ਗ੍ਰਿਫ਼ਤਾਰ,...

ਵਿਆਹੁਤਾ ਦੀ ਮੌਤ: ਪਤੀ ਤੇ ਸਹੁਰੇ ‘ਤੇ ਕਤਲ ਦੇ ਦੋਸ਼, ਸਹੁਰਾ ਗ੍ਰਿਫ਼ਤਾਰ, ਪਤੀ ਮੋਕੇ ਤੋਂ ਫ਼ਰਾਰ

― Advertisement ―

spot_img

ਬਠਿੰਡਾ – ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਵਿਆਹੁਤਾ ਔਰਤ ਦੀ ਸੰਦੇਹਜਨਕ ਮੌਤ ਦੇ ਮਾਮਲੇ ‘ਚ ਪਤੀ ਤੇ ਸਹੁਰੇ ਵਿਰੁੱਧ ਮਾਮਲਾ ਦਰਜ ਕਰਕੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਜਾਣਕਾਰੀ ਮੁਤਾਬਕ, ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਭੈਣ ਕਿਰਨਦੀਪ ਕੌਰ (31) ਦਾ ਵਿਆਹ ਮਨਪ੍ਰੀਤ ਸਿੰਘ ਪੁੱਤਰ ਬਲਕਰਨ ਸਿੰਘ, ਵਾਸੀ ਬੰਬੀਹਾ, ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਦੀ ਕੋਖ ਖ਼ਾਲੀ ਰਹੀ, ਜਿਸ ਕਰਕੇ ਘਰ ਵਿੱਚ ਤਣਾਅ ਵਧ ਗਿਆ।

ਉਸ ਨੇ ਦੱਸਿਆ ਕਿ 8 ਜੂਨ ਨੂੰ ਮਨਪ੍ਰੀਤ ਦੇ ਚਾਚੇ ਨੇ ਉਸ ਨੂੰ ਫ਼ੋਨ ਕਰਕੇ ਕਿਹਾ ਕਿ ਕਿਰਨਦੀਪ ਦੀ ਤਬੀਅਤ ਬੇਹਦ ਨਾਜ਼ੁਕ ਹੈ ਅਤੇ ਉਸ ਨੂੰ ਗਿੱਦੜਬਾਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦ ਉਹ ਮੌਕੇ ‘ਤੇ ਪਹੁੰਚਿਆ, ਤਦ ਤੱਕ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ।

ਗਗਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਬੱਚਾ ਨਾ ਹੋਣ ਦੇ ਕਾਰਨ ਮਨਪ੍ਰੀਤ ਸਿੰਘ ਅਤੇ ਬਲਕਰਨ ਸਿੰਘ ਵੱਲੋਂ ਉਸ ਦੀ ਭੈਣ ਉੱਤੇ ਤਸੀਹੇ ਕੀਤੇ ਜਾਂਦੇ ਸਨ ਅਤੇ ਉਨ੍ਹਾਂ ਨੇ ਹੀ ਉਸ ਦੀ ਹੱਤਿਆ ਕੀਤੀ ਹੈ।

ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪਿਤਾ-ਪੁੱਤਰ ਵਿਰੁੱਧ ਮਾਮਲਾ ਦਰਜ ਕਰਕੇ ਬਲਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਨਪ੍ਰੀਤ ਸਿੰਘ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।

― Advertisement ―

spot_img