ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਤਹਿਤ ਸਾਈਪ੍ਰਸ ਦੇ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਹ ਦੌਰਾ 15 ਤੋਂ 16 ਜੂਨ ਤੱਕ ਰਾਸ਼ਟਰਪਤੀ ਨਿਕੋਸ ਦੇ ਨਿਮੰਤ੍ਰਣ ‘ਤੇ ਹੋ ਰਿਹਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਈ ਦਵੈਪੱਖੀ ਮੁਲਾਕਾਤਾਂ ਅਤੇ ਮਹੱਤਵਪੂਰਨ ਚਰਚਾਵਾਂ ਵਿੱਚ ਭਾਗ ਲੈਣਗੇ। ਮੋਦੀ ਦਾ ਇਹ ਦੌਰਾ ਤਿੰਨ ਦੇਸ਼ਾਂ ਨੂੰ ਸਮਰਪਿਤ ਹੈ, ਜਿਸ ਵਿਚ ਉਹ 16-17 ਜੂਨ ਨੂੰ ਕੈਨੇਡਾ ਵਿੱਚ ਹੋਣ ਵਾਲੇ G7 ਸੰਮੇਲਨ ਵਿੱਚ ਹਾਜ਼ਰੀ ਲਾਉਣਗੇ ਅਤੇ ਇਸ ਤੋਂ ਬਾਅਦ ਕ੍ਰੋਏਸ਼ੀਆ ਵੀ ਜਾਣਗੇ।
ਇਸ ਦੌਰੇ ਦੌਰਾਨ ਸਾਈਪ੍ਰਸ ‘ਚ ਰਹਿੰਦੇ ਭਾਰਤੀ ਪ੍ਰਵਾਸੀ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਬੇਸਬਰੀ ਨਾਲ ਉਨ੍ਹਾਂ ਦੇ ਹੋਟਲ ਪਹੁੰਚਣ ਦੀ ਉਡੀਕ ਕਰ ਰਹੇ ਹਨ।

