HomeLatest Newsਅਕਾਲੀ ਦਲ ਨੂੰ ਵੱਡਾ ਝਟਕਾ! ਖਰੜ ਤੋਂ ਸਾਬਕਾ ਆਗੂ ਰਣਜੀਤ ਸਿੰਘ ਗਿੱਲ...

ਅਕਾਲੀ ਦਲ ਨੂੰ ਵੱਡਾ ਝਟਕਾ! ਖਰੜ ਤੋਂ ਸਾਬਕਾ ਆਗੂ ਰਣਜੀਤ ਸਿੰਘ ਗਿੱਲ ਭਾਜਪਾ ਵਿੱਚ ਹੋਏ ਸ਼ਾਮਲ

― Advertisement ―

spot_img
bjp akalidal

ਪੰਜਾਬ ਦੀ ਰਾਜਨੀਤੀ ‘ਚ ਅੱਜ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਖਰੜ ਤੋਂ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਰਨਜੀਤ ਸਿੰਘ ਗਿੱਲ ਨੇ ਸ਼ੁੱਕਰਵਾਰ ਸ਼ਾਮ ਭਾਜਪਾ ਦਾ ਦਾਮਨ ਫੜ ਲਿਆ।

ਇੱਕ ਅਧਿਕਾਰਿਕ ਬਿਆਨ ਮੁਤਾਬਕ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟਤਰ ਨੇ ਉਨ੍ਹਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਭਾਜਪਾ ਵਿੱਚ ਸ਼ਾਮਲ ਕਰਵਾਇਆ। ਗਿੱਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ ਦੀਆਂ ਨੀਤੀਆਂ ‘ਤੇ ਪੂਰਾ ਭਰੋਸਾ ਰੱਖਦੇ ਹਨ।

ਸੈਣੀ ਦਾ ਦਾਅਵਾ: 2027 ‘ਚ ਪੰਜਾਬ ਚ ਭਾਜਪਾ ਦੀ ਸਰਕਾਰ
ਭਾਜਪਾ ਆਗੂ ਸੈਣੀ ਨੇ ਵੀ X (ਟਵਿੱਟਰ) ‘ਤੇ ਇੱਕ ਪੋਸਟ ਕਰਕੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ 2027 ਦੀਆਂ ਚੋਣਾਂ ‘ਚ ਭਾਜਪਾ ਨੂੰ ਜਿੱਤਾਉਣ ਲਈ ਤਿਆਰ ਨੇ। ਉਨ੍ਹਾਂ ਕਿਹਾ, “ਇਸ ਵਾਰ ਪੰਜਾਬ ਦੇ ਘਰ-ਘਰ ‘ਚ ਕਮਲ ਖਿੜੇਗਾ। ਭਾਜਪਾ ‘ਤੇ ਲੋਕਾਂ ਦਾ ਵਧਦਾ ਭਰੋਸਾ ਇਸ ਤਬਦੀਲੀ ਦੀ ਪੇਸ਼ਗੀ ਕਰ ਰਿਹਾ ਹੈ।”

ਅਕਾਲੀ ਦਲ ਨੂੰ ਲੱਗਾ ਸਿਆਸੀ ਝਟਕਾ
ਰਨਜੀਤ ਸਿੰਘ ਗਿੱਲ, ਜੋ ਕਦੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਮੰਨੇ ਜਾਂਦੇ ਸਨ, ਨੇ ਹਾਲ ਹੀ ਵਿੱਚ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਆਰੋਪ ਲਾਏ ਸਨ ਕਿ ਪਾਰਟੀ ਵਿੱਚ ਨਿੱਭੇ ਹੋਏ ਵਰਕਰਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਬਾਹਰਲੇ ਲੋਕਾਂ ਨੂੰ ਅਹੰਕਾਰ ਨਾਲ ਤਰਜੀਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਖਰੜ ਹਲਕੇ ਤੋਂ ਲੜੀਆਂ, ਪਰ ਜਿੱਤ ਨਹੀਂ ਮਿਲੀ ਸੀ।

― Advertisement ―

spot_img