HomeSportsCricketRCB ਦੇ ਸਟਾਰ ਗੇਂਦਬਾਜ਼ ਯਸ਼ ਦਿਆਲ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼,...

RCB ਦੇ ਸਟਾਰ ਗੇਂਦਬਾਜ਼ ਯਸ਼ ਦਿਆਲ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼, ਔਰਤ ਨੇ ਦੱਸਿਆ 5 ਸਾਲਾਂ ਦਾ ਦੁਖਦਾਈ ਅਨੁਭਵ

― Advertisement ―

spot_img
ਕ੍ਰਿਕਟ ਜਗਤ ਚ ਵੱਡਾ ਹੰਗਾਮਾ RCB ਦੇ ਗੇਂਦਬਾਜ਼ ਯਸ਼ ਦਿਆਲ ਤੇ ਔਰਤ ਵੱਲੋਂ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼

ਗਾਜ਼ੀਆਬਾਦ – ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੌਰ (RCB) ਲਈ ਖੇਡਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਖ਼ਿਲਾਫ਼ ਇੱਕ ਔਰਤ ਨੇ ਜਿਨਸੀ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਹ ਸ਼ਿਕਾਇਤ ਗਾਜ਼ੀਆਬਾਦ ਵਾਸੀ ਔਰਤ ਨੇ ਆਈਜੀਆਰਐਸ (IGRS) ਪੋਰਟਲ ’ਤੇ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਾਰ ਔਰਤ ਦਾ ਦਾਅਵਾ ਹੈ ਕਿ ਉਹ ਪਿਛਲੇ 5 ਸਾਲਾਂ ਤੋਂ ਯਸ਼ ਦਿਆਲ ਨਾਲ ਰਿਸ਼ਤੇ ਵਿਚ ਸੀ, ਪਰ ਇਸ ਦੌਰਾਨ ਉਹ ਉਸਨੂੰ ਮਾਨਸਿਕ ਅਤੇ ਸਰੀਰਕ ਤੰਗ ਕਰਦਾ ਰਿਹਾ। ਔਰਤ ਨੇ ਇਹ ਵੀ ਦੱਸਿਆ ਕਿ ਯਸ਼ ਦਿਆਲ ਦੇ ਹੋਰ ਕੁੜੀਆਂ ਨਾਲ ਵੀ ਸਬੰਧ ਸਨ।

ਇਹ ਮਾਮਲਾ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਇੰਦਰਾਪੁਰਮ ਦੇ ਸਰਕਲ ਅਫਸਰ ਨੂੰ ਪੂਰੀ ਜਾਂਚ ਰਿਪੋਰਟ ਮੰਗੀ ਹੈ ਅਤੇ 21 ਜੁਲਾਈ ਤੱਕ ਸ਼ਿਕਾਇਤ ਦਾ ਹੱਲ ਲੱਭਣ ਦੇ ਹੁਕਮ ਦਿੱਤੇ ਹਨ।

ਪੁਲਿਸ ਨੇ IGRS ਤੋਂ ਇਲਾਵਾ ਮਹਿਲਾ ਹੈਲਪਲਾਈਨ ‘ਤੇ ਆਈ ਹੋਈ ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।

ਹੁਣ ਤੱਕ ਯਸ਼ ਦਿਆਲ ਜਾਂ ਉਨ੍ਹਾਂ ਦੇ ਪ੍ਰਧਿਨਿਧੀਆਂ ਵੱਲੋਂ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

― Advertisement ―

spot_img