HomeEntertainmentSardaar Ji 3: ਦਿਲਜੀਤ ਦੋਸਾਂਝ ਦੀ ਫਿਲਮ ਭਾਰਤ 'ਚ ਨਹੀਂ, ਹੁਣ ਪਾਕਿਸਤਾਨ...

Sardaar Ji 3: ਦਿਲਜੀਤ ਦੋਸਾਂਝ ਦੀ ਫਿਲਮ ਭਾਰਤ ‘ਚ ਨਹੀਂ, ਹੁਣ ਪਾਕਿਸਤਾਨ ‘ਚ ਹੋਵੇਗੀ ਰਿਲੀਜ਼

― Advertisement ―

spot_img

ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਦੀ ਰਿਲੀਜ਼ ਤੋਂ ਪਹਿਲਾਂ ਹੀ ਇੱਕ ਵੱਡਾ ਵਿਵਾਦ ਉਤਪੰਨ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਗੱਲ ਚਰਚਾ ਵਿੱਚ ਆ ਗਈ ਹੈ ਕਿ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ, ਬਲਕਿ ਪਾਕਿਸਤਾਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ

📽️ ਪਾਕਿਸਤਾਨੀ ਕਲਾਕਾਰਾ ਕਾਰਨ ਭਾਰਤ ‘ਚ ਰੋਕ

ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੇ ਨਾਲ ਤਿੰਨ ਹੋਰ ਪਾਕਿਸਤਾਨੀ ਕਲਾਕਾਰਸਰ ਚਿਨਯੋਤੀ, ਡੈਨੀਅਲ ਖਵਾਰ ਅਤੇ ਸਲੀਮ ਅਲਬੇਲਾ ਸ਼ਾਮਲ ਹਨ। ਇਨ੍ਹਾਂ ਦੇ ਸ਼ਾਮਲ ਹੋਣ ਨਾਲ ਭਾਰਤ ਵਿੱਚ ਫਿਲਮ ਦੇ ਰਿਲੀਜ਼ ਉੱਤੇ ਰੋਕ ਲੱਗ ਗਈ ਹੈ

🎞️ ਟੀਜ਼ਰ ‘ਚ ਨਹੀਂ ਸੀ ਜ਼ਿਕਰ, ਪਰ ਟ੍ਰੇਲਰ ‘ਚ ਹੋਈ ਪੁਸ਼ਟੀ

ਜਦੋਂ ਟੀਜ਼ਰ ਰਿਲੀਜ਼ ਹੋਇਆ, ਤਾਂ ਹਨੀਆ ਆਮਿਰ ਦੀ ਭੂਮਿਕਾ ਬਾਰੇ ਕੋਈ ਇਸ਼ਾਰਾ ਨਹੀਂ ਮਿਲਿਆ। ਪਰ ਟ੍ਰੇਲਰ ਰਿਲੀਜ਼ ਹੋਣ ਉਪਰੰਤ ਇਹ ਪੁਸ਼ਟੀ ਹੋ ਗਈ ਕਿ ਹਨੀਆ ਆਮਿਰ ਫਿਲਮ ਵਿੱਚ ਹੈ। ਇਸ ਤੋਂ ਬਾਅਦ ਦਰਸ਼ਕਾਂ ਨੇ ਦਿਲਜੀਤ ਦੋਸਾਂਝ ਅਤੇ ਨਿਰਮਾਤਾਵਾਂ ਨੂੰ ਟੀਕਾ ਦਾ ਨਿਸ਼ਾਨਾ ਬਣਾਇਆ।

🎬 ਪਾਕਿਸਤਾਨ ਵਿੱਚ ਮਿਲੀ ਰਿਲੀਜ਼ ਦੀ ਇਜਾਜ਼ਤ?

Siyasat.com ਦੀ ਰਿਪੋਰਟ ਅਨੁਸਾਰ, ਫਿਲਮ ਨੂੰ ਪਾਕਿਸਤਾਨ ਵਿੱਚ ਰਿਲੀਜ਼ ਦੀ ਇਜਾਜ਼ਤ ਮਿਲ ਗਈ ਹੈ, ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਨਿਰਮਾਤਾਵਾਂ ਵੱਲੋਂ ਵੀ ਹਾਲੇ ਤੱਕ ਕੋਈ ਸਾਫ਼ ਬਿਆਨ ਜਾਰੀ ਨਹੀਂ ਕੀਤਾ ਗਿਆ।

🚫 ਭਾਰਤ ਵਿੱਚ ਵਿਰੋਧ ਤੇ ਰੋਕ ਦੀ ਮੰਗ

Federation of Western India Cine Employees (FWICE) ਵੱਲੋਂ CBFC (ਸੈਂਸਰ ਬੋਰਡ) ਨੂੰ ਮੰਗ ਕੀਤੀ ਗਈ ਕਿ ਫਿਲਮ ਨੂੰ ਸਰਟੀਫਿਕੇਟ ਨਾ ਦਿੱਤਾ ਜਾਵੇ, ਕਿਉਂਕਿ ਇਹ ਰਾਸ਼ਟਰੀ ਹਿੱਤ ਦੇ ਖ਼ਿਲਾਫ਼ ਹੈ। ਇਸ ਫਿਲਮ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਦਿਖਾਉਣ ਤੋਂ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ।

― Advertisement ―

spot_img