HomeChandigarhSKM ਵੱਲੋਂ ਵੱਡਾ ਐਲਾਨ: ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਵੇਗੀ, 5 ਵੱਡੇ...

SKM ਵੱਲੋਂ ਵੱਡਾ ਐਲਾਨ: ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਵੇਗੀ, 5 ਵੱਡੇ ਮਤੇ ਪਾਸ

― Advertisement ―

spot_img

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਆਯੋਜਿਤ ਸਰਬ-ਪਾਰਟੀ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ, ਪਾਣੀ ਸਮਝੌਤੇ, ਅਤੇ ਮੁਕਤ ਵਪਾਰ ਸਮਝੌਤਿਆਂ ਸਮੇਤ ਕੁੱਲ 5 ਵੱਡੇ ਮਸਲਿਆਂ ‘ਤੇ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ 10 ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਰਹੇ, ਪਰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਹੋਇਆ।

ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਦੋ-ਟੁੱਕ ਕਿਹਾ ਕਿ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਦੀ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ

SKM ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਦਾ ਐਲਾਨ ਵੀ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਨਹੀਂ ਹਨ, ਉਹ ਅੱਜ ਵੀ ਇੱਕ ਕਾਮੇਡੀਅਨ ਹਨ। ਉਹ ਸਿਰਫ਼ ਕਿਸਾਨ ਹੋਣ ਦਾ ਨਾਟਕ ਕਰ ਰਹੇ ਹਨ।”

ਮੀਟਿੰਗ ਵਿੱਚ ਪਾਸ ਕੀਤੇ ਗਏ ਮੁੱਖ ਏਜੰਡੇ:

  1. ਲੈਂਡ ਪੂਲਿੰਗ ਨੀਤੀ ਦੀ ਨੋਟੀਫਿਕੇਸ਼ਨ ਤੁਰੰਤ ਰੱਦ ਕੀਤੀ ਜਾਵੇ।
  2. ਖੇਤੀਬਾੜੀ ਅਤੇ ਸੰਬੰਧਤ ਕਾਰੋਬਾਰਾਂ ਨੂੰ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਿਆ ਜਾਵੇ।
  3. 25 ਸਾਲ ਪੁਰਾਣੇ ਪਾਣੀ ਸਮਝੌਤੇ ਰੱਦ ਕੀਤੇ ਜਾਣ। ਧਾਰਾ 76 ਤੋਂ 80 ਤੱਕ ਨੂੰ ਰੱਦ ਕਰਕੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇ।
  4. ਪੰਜਾਬ ਵਿੱਚ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ।
  5. ਰਾਜਨੀਤਿਕ ਪਾਰਟੀਆਂ ਤੋਂ ਸੁਝਾਅ ਤਾਂ ਲਏ ਜਾਣਗੇ ਪਰ ਉਨ੍ਹਾਂ ਨੂੰ SKM ਦੇ ਮੰਚ ‘ਤੇ ਨਹੀਂ ਲਿਆ ਜਾਵੇਗਾ।

ਇਸ ਮੀਟਿੰਗ ਤੋਂ ਇਹ ਸਾਫ਼ ਹੋ ਗਿਆ ਹੈ ਕਿ SKM ਲੈਂਡ ਪੂਲਿੰਗ ਵਿਰੁੱਧ ਆਪਣੀ ਲੜਾਈ ਤਿੱਖੀ ਕਰੇਗਾ, ਅਤੇ ਇਹ ਸਿਰਫ਼ ਸੰਘਰਸ਼ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਨੀਤੀ ਵਾਪਸੀ ਤੱਕ ਜਾਰੀ ਰਹੇਗੀ।

― Advertisement ―

spot_img